ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਦੀ ਖੁਸ਼ੀ ਵਿਖੇ ਇਕ ਬੜੀ ਜਗੀਰ ਤੇ ਰਿਆਸਤ ਗੁਰੂ ਜੀ ਨੂੰ ਦੇਣ ਲਗਾ ਤਾਂ ਗੁਰੂ ਜੀ ਨੇ ਉਸਦੇ ਲੈਣ ਤੋਂ ਨਾਂਹ ਕੀਤੀ ਤੇ ਆਖਿਆ ਕਿ ਆਪਦੇ ਦਾਦਾ ਜਹਾਂਗੀਰ ਨੇ ਜਿਸ ਪਰਕਾਰ ਸਾਡੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਹਵਾਲੇ ਚੰਦੂ ਲਾਲ ਦੀਵਾਨ ਨੂੰ ਕੀਤਾ ਜੀ ਆਪ ਉਸੀ ਪ੍ਰਕਾਰ ਆਪਣੇ ਲਿਖੇ ਹੋਏ ਬਚਨ ਅਨੁਸਾਰ ਸੂਬੇ ਸਰਹੰਦ, ਲਾਹੌਰ ਤੇ ਪਹਾੜੀ ਰਾਜਿਆਂ ਨੂੰ ਜਿਨ੍ਹਾਂ ਨੇ ਕਿ ਸਾਡੇ ਬੇਗੁਨਾਹ ਬਚ੍ਯਾਂ ਤੇ ਸਿੱਖਾਂ ਨੂੰ ਮਾਰਿਆ ਹੈ ਸਾਡੇ ਹਵਾਲੇ ਕਰੋ, ਤੇ ਸਹਨਸ਼ਾਹ ਔਰਗਜੇਬ ਦਾ ਸ਼ਾਹੀ ਫਰਮਾਨ ਜਿਸ ਵਿਖੇ ਉਸਨੇ ਕਸਮ ਖਾ ਕੇ ਲਿਖਿਆ ਸੀ ਕਿ 'ਆਨੰਦ ਪੁਰ ਦੇ ਕਿਲੇ ਦੇ ਖਾਲੀ ਕਰਨ ਪਿਛੋਂ ਤੁਹਾਡੇ ਪਰ ਕੋਈ ਚੜ੍ਹਾਈ ਨਹੀਂ ਕੀਤੀ ਜਾਊਗੀ।' ‘ਦਿਖਾਇਆ' ਇਸਨੂੰ ਦੇਖ ਬਾਦਸ਼ਾਹ ਨੇ ਆਪਣੇ ਬਚਨ ਦੇ ਪੂਰਾ ਕਰਨ ਦਾ ਇਕਰਾਰ ਤਾਂ ਕੀਤਾ, ਪਰ ਕੁਝ ਸਮੇਂ ਦੀ ਮੋਹਲਤ ਮੰਗੀ, ਗੁਰੂ ਜੀ ਨੇ ਕਈ ਵੇਰ ਉਸਦਾ ਬਚਨ ਉਸਨੂੰ ਯਾਦ ਕਰਾਇਆ ਪਰ ਓਹ ਪੂਰਾ ਨਾ ਕਰ ਸਕਿਆ, ਕਿਉਂ ਜੋ ਬਾਦਸ਼ਾਹ ਆਪਣੇ ਦਿਲ ਵਿਖ ਡਰਦਾ ਸੀ ਕਿ ਕਿਤੇ ਅਜੇਹਾ ਨਾ ਹੋਵੇ ਕਿ ਇਨ੍ਹਾਂ ਸੂਬੇਦਾਰਾਂ ਤੇ ਰਾਜਿਆਂ ਦੇ ਹਵਾਲੇ ਕਰਨ ਨਾਲ ਮੁਲਕ ਵਿਖੇ ਗਦਰ ਮਚ ਜਾਵੇ ਤੇ ਦੂਜੇ ਸੂਬੇ ਭੀ ਉਨਾਂ ਦੀ ਸਹਾਇਤਾ ਲਈ ਉਠ ਖੜੇ ਹੋਨ ਤੇ ਰਾਜ ਵਿਖੇ ਇਕ ਅਜਿਹਾ ਫਤੂਰ ਪੈ ਜਾਵੇ ਜਿਸਦਾ ਕਿ ਸਾਂਭਣਾਂ ਮੇਰੀ ਸਮਰਥਾ ਤੋਂ ਬਾਹਰ ਹੋਵੋ, ਸਚ ਗਲ ਇਹ ਹੈ ਕਿ ਉਸ ਸਮੇਂ ਸੂਬਿਆਂ ਦੀ ਇਤਨੀ ਤਾਕਤ ਵਧੀ ਹੋਈ ਹੋਇਆ ਕਰਦੀ ਸੀ ਕਿ ਬਾਦਸ਼ਾਹ ਭੀ ਉਨਾਂ ਤੋਂ ਥਰ ਥਰ ਕੰਬਿਆ ਕਰਦੇ ਸਨ।

ਇਸ ਲਈ ਗੁਰੂ ਜੀ ਦੀ ਬਾਰ ੨ ਦੀ ਤਾਗੀਦ ਤੋਂ ਤੰਗ ਆਕੇ ਅੰਤ ਨੂੰ ਬਾਦਸ਼ਾਹ ਨੇ ਇਹ ਆਖਿਆ ਕਿ ਮਹਾਰਾਜ ਜੀ ਅਜੇ ਤਕ ਮੇਰੀ ਇਤਨੀ ਤਾਕਤ ਨਹੀਂ ਵਧੀ ਹੈ ਕਿ ਮੈਂ ਇਨਾਂ ਸੂਬੇਦਾਰਾਂ ਯਾ ਰਾਜਿਆਂ ਨੂੰ ਆਪਦੇ ਹਵਾਲੇ ਕਰ ਸਕਾਂ, ਮੈਂ ਆਪ ਇਨਾਂ ਤੋਂ ਡਰਦਾ ਤੇ ਥਰ ੨ ਕੰਬਦਾ ਹਾਂ ਕਿ ਕਿਤੇ ਅਜਿਹਾ ਨਾਂ ਹੋਵੇ ਕਿ ਇਹ ਮੈਨੂੰ ਹੀ ਤਖ਼ਤ ਤੋਂ ਉਤਾਰ ਦੇਣ ਯਾ ਕਤਲ ਕਰ