ਪਠਾਣਾਂ ਦੇ ਦਿਲ ਪਰ ਬਿਠਾ ਚੁਕਿਆ ਸੀ ਤੇ ਦੂਜੇ ਏਹ ਲੋਭ ਭੀ ਸੋਚਿਆ ਕਿ ਜੇ ਮੈਂ ਜਿਤ ਗਿਆ ਤਾਂ ਸਦਾ ਲਈ ਗੁਰੂ ਜੀ ਮੇਰੇ ਮਿਤ੍ਰ ਬਣ ਜਾਣਗੇ, ਤਾਂ ਫੇਰ ਖਾਲਸੇ ਵਲੋਂ ਕੋਈ ਭੈ ਨਹੀਂ ਰਹੇਗਾ ਇਸ ਲਈ ਉਸਨੇ ਆਪਣੇ ਮੀਰ ਮਨਸ਼ੀ ਭਾਈ ਨੰਦ ਲਾਲ ਤੇ ਆਪਣੇ ਦੀਵਾਨ ਹਾਕਮ ਰਾਇ ਨੂੰ ਗੁਰੂ ਜੀ ਪਾਸ ਭੇਜਿਆ ਤੇ ਸਹਾਇਤਾ ਚਾਹੀ।
ਗੁਰੂ ਜੀ ਨੇ ਏਹ ਸੋਚ:–
"ਜੋ ਸ਼ਰਨ ਆਵੈ ਤਿਸੁ ਕੰਠਿ ਲਾਵੈ,
ਇਹ ਬਿਰਦੁ ਸੁਆਮੀ ਸੰਦਾ" ॥
ਉਸ ਦੀਨ ਹੋਏ ਹੋਏ ਦੀ ਸਹਾਇਤਾ ਕਰਨੀ ਇਸ ਸ਼ਰਤ ਪਰ ਸ੍ਵੀਕਾਰ ਕਰ ਲਈ ਕਿ ਯੁਧ ਦੇ ਫਤੇ ਹੋਣ ਪਿਛੋਂ ਜਦੋਂ ਬਹਾਦਰ ਸ਼ਾਹ ਹਿੰਦੁਸਤਾਨ ਦੇ ਤਖਤ ਪਰ ਬੈਠ ਜਾਵੇ ਤਾਂ ਬਾਜੀਦ ਖਾਂ, ਸੁਚਾਨੰਦ ਆਦਿਕ ੧੮ ਸਰਦਾਰਾਂ ਨੂੰ ਜਿਨਾਂ ਵਿਚ ਇਕ ਦੋ ਪਹਾੜੀ ਰਾਜੇ ਭੀ ਸ਼ਾਮਲ ਹਨ, ਯੋਗ ਦੰਡ ਦੇਣ ਲਈ ਸਾਡੇ ਹਵਾਲੇ ਕੀਤਾ ਜਾਵੇ ਜਿਨਾਂ ਨੇ ਕਿ ਆਪਣੇ ਧਰਮ ਤੇ ਕਸਮ ਨੂੰ ਤੋੜਕੇ ਸਾਡੇ ਪਰ ਝੜਾਈ ਕੀਤੀ ਤੇ ਬੇਗੁਨਾਹ ਮਾਸੂਮ ਬਚਿਆਂ ਨੂੰ ਕੰਧਾਂ ਵਿਖੇ ਚਿਣ ਕੇ ਸ਼ਹੀਦ ਕੀਤਾ।
ਲੋੜ ਸਭ ਕੁਝ ਕਰਾ ਦੇਂਦੀ ਹੈ! ਇਸ ਲਈ ਬਹਾਦਰ ਸ਼ਾਹ ਨੇ ਏਹ ਸ਼ਰਤ ਮੰਨ ਲਈ ਅਤੇ ਐਹਦਨਾਮੇ ਪਰ ਦਸਤਖਤ ਹੋ ਗਏ, ਇਸ ਲਈ ਗੁਰੂ ਜੀ ਬਹਾਦਰ ਸ਼ਾਹ ਦੀ ਸਹਾਇਤਾ ਲਈ ਉਸ ਪਾਸ ਪੁਜੇ ਤੇ ਉਸਨੇ ਬੜੇ ਪ੍ਰੇਮ ਪੂਰਬਕ ਬੜੀ ਖਾਤ੍ਰ ਦਾਰੀ ਕੀਤੀ ਤੇ ਅੰਤ ਨੂੰ ਗੁਰੂ ਜੀ ਨੇ ਬਹਾਦੁਰ ਸ਼ਾਹ ਦਾ ਸਾਥ ਦਿੱਤਾ ਤੇ ਆਗਰੇ ਦੇ ਅਸਥਾਨ ਇਕ ਭਿਆਨਕ ਯੁਧ ਹੋਇਆ ਜਿਸ ਵਿਖੇ ਖਾਲਸਾ ਦਲ ਨੇ ਬੜੀ ਬਹਾਦਰੀ ਦਿਖਾਈ ਤੇ ਐਨ ਯੁੱਧ ਦੇ ਸਮੇਂ ਗੁਰੂ ਜੀ ਨੇ ਆਪਣੇ ਤੀਰ ਨਾਲ ਬਹਾਦੁਰਸ਼ਾਹ ਦੇ ਭਾਈ ਆਜ਼ਮ ਸ਼ਾਹ ਨੂੰ ਮਾਰਿਆ ਤੇ ਬਹਾਦਰ ਸ਼ਾਹ ਦੀ ਫਤੇ ਹੋਈ। ਇਸ ਪਿਛੋਂ ਬਹਾਦਰ ਸ਼ਾਹ ਬਾਦਸ਼ਾਹ ਗੁਰੂ ਜੀ ਨੂੰ ਆਪਣੇ ਨਾਲ ਦਿੱਲੀ ਲਿਆਇਆ ਤੇ ਤਖਤ ਪਰ ਬੈਠਾ ਤਾਂ ਇਸ ਯੁਧ ਦੀ ਫ਼ਤੇ