ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੨)

ਮੈਨੂੰ ਖੁਦ ਆਪਣੀ ਖਬਰ ਨਹੀਂ,ਮੈਨੇ ਬਹੁਤ ਗੁਨਾਹ ਕੀਤੇ ਹਨ, ਮੈਂ ਨਹੀਂ ਜਾਣਦਾ ਕਿ ਅੰਤ ਨੂੰ ਕਿਸ ਕਸ਼੍ਟ (ਅਜ਼ਾਬ) ਵਿਖੇ ਫਸਾਂਗਾ..............ਮੇਰੀ ਦਸ਼ਾ ਬੇਕਰਾਰ ਹੋ ਰਹੀ ਹੈ ਬਸ ਆਖਰੀ ਸਲਾਮ ਹੈ।

ਇਤੀ

--0--

ਬਸ ਔਰੰਗਜ਼ੇਬ ਤਾਂ ਆਪਣੇ ਕੀਤੇ ਹੋਏ ਪਰ ਇਸਤਰਾਂ ਪਛਤਾਉਂਦਾ ਤੇ ਆਪਣੇ ਖੋਟੇ ਕਰਮਾਂ ਦਾ ਬੋਝ ਆਪਣੀ ਗਰਦਨ ਪਰ ਲੈ ਐਹਮਦ ਨਗਰ (ਦਖਣ) ਵਿਖੇ ੧੩ ਫਰਵਰੀ ਸਨ ੧੭੦੭ ਈ: ਤਥਾ ਫੱਗਣ ਸੰਮਤ ੧੭੬੩ ਵਿਕ੍ਰਮੀ ਨੂੰ ਪੰਜਾਹ ਬਰਸ ਰਾਜ ਭੋਗ ੮੯ ਬਰਸ 'ਦੀ ਉਮਰ ਵਿਖੇ ਮਰ ਗਿਆ।

ਔਰੰਗਜ਼ੇਬ ਦਾ ਮਰਨਾ ਸੀ ਕਿ ਤਖਤ ਸ਼ਾਹੀ ਦੇ ਲਈ ਉਸਦੇ ਪੁਤ੍ਰਾਂ ਨੇ ਹਥ ਪੈਰ ਮਾਰਨੇ ਸ਼ੁਰੂ ਕੀਤੇ, ਬਹਾਦੁਰ ਸ਼ਾਹ (ਬੜਾ ਪੁਤ੍ਰ) ਆਪਣੇ ਬਾਪ ਦੇ ਮਰਨ ਸਮੇ ਕਾਬਲ ਵਿਖੇ ਸੀ, ਇਸ ਲਈ ਆਜ਼ਮ ਸ਼ਾਹ (ਮੰਝਲਾ) ਨੇ ਜੋ ਆਪਣੇ ਬਾਪ ਦੇ ਪਾਸ ਸੀ ਝਟ ਪਟ ਸਭ: ਸਰਦਾਰਾਂ ਨੂੰ ਕਾਬੂ ਕਰ ਤਖਤ ਪਰ ਬੈਠ ਆਪਣੇ ਸਿਰ ਪਰ ਤਾਜ ਬਾਦਸ਼ਾਹੀ ਰਖ ਲੀਤਾ, ਤੇ ਆਪਣੇ ਛੋਟੇ ਭਰਾ ਕਾਮ ਬਖਸ਼ ਨੂੰ ਬਹਾਨੇ ਨਾਲ ਬੁਲਵਾ ਆਪਣੇ ਬਾਪ ਦੀ ਭਾਂਤ ਮੁਰਾਦ ਦੀ ਤਰਾਂ ਬੇ ਗੁਨਾਹ ਕਤਲ ਕਰ ਦਿਤਾ।

ਜਦ ਬਹਾਦੁਰ ਸ਼ਾਹ ਨੂੰ ਆਜ਼ਮਸ਼ਾਹ ਦੇ ਤਖਤ ਪਰ ਬੈਠਣੇ ਅਤੇ ਕਾਮ ਬਖਸ਼ ਦੇ ਕਤਲ ਦੀ ਖਬਰ ਪੌਹਚੀ ਤਾਂ ਬੜਾ ਘਬ ਰਾਇਆ, ਕਿਉਂ ਜੋ ਉਸ ਨੂੰ ਇਕ ਸਖਤ ਵੈਰੀ ਦਾ ਟਾਕਰਾ ਕਰਨਾ ਸੀ, ਅਤੇ ਇਹ ਭੀ ਡਰ ਸੀ ਕਿ ਕਿਤੇ ਓਹ ਭੀ ਦਾਰਾ ਸ਼ਕੋਹ ਦੀ ਭਾਂਤਿ ਨ ਮਾਰਿਆ ਜਾਵੇ, ਇਸ ਲਈ ਉਸਨੇ ਯੁਧ ਦੀ ਮਹਾਨ ਤਿਆਰੀ ਕੀਤੀ, ਇਸ ਸਮੇਂ ਬਹਾਦੁਰ ਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਭੀ ਲਾਭ ਉਠਾਉਣਾ ਚਾਹਿਆ ਕਿਉਂ ਜੋ ਇਸ ਸਮੇਂ ਖਾਲਸਾ ਆਪਣੀ ਬਹਾਦਰੀ ਦਾ ਸਿੱਕਾ ਮੁਗਲਾਂ ਤੇ