ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)

ਨਹੀਂ ਹੋਈ, ਮੇਰੀ ਪਿਆਰੀ ਆਯੂ ਬ੍ਰਿਥਾ ਬੀਤ ਗਈ, ਮੈਂ ਆਪਣੇ ਖੁਦਾਵੰਦ ਤਾਲਾ (ਪ੍ਰਮਾਤਮਾ) ਨੂੰ ਹਿਰਦੇ ਰੂਪੀ ਘਰ ਵਿਚ ਰੱਖਦਾ ਹਾਂ ਪਰ ਉਸਦੇ ਜਲਾਲ ਦੇ ਪ੍ਰਕਾਸ਼ ਨੂੰ ਆਪਣੀ ਅਗ੍ਯਾਨਤਾ ਦੇ ਕਾਰਣ ਦੇਖ ਨਹੀਂ ਸਕਿਆ॥ ਜੀਵਨ ਨਾਸ਼ੀ ਹੈ ਅਤੇ ਬੀਤੀ ਹੋਈ ਆਯੂ ਦਾ ਕਿਤੇ ਚਿੰਨ੍ਹ ਨਹੀਂ, ਅਤੇ ਅਗੇ ਦੇ ਲਈ ਕੋਈ ਉਮੀਦ ਨਹੀ....................

ਮੈਂ ਆਪਣੇ ਨਾਲ ਕੋਈ ਚੀਜ ਨਹੀਂ ਲਿਆਇਆ, ਪਰ ਜਾਣ ਸਮੇਂ ਆਪਣੇ ਨਾਲ ਪਾਪਾਂ ਦਾ ਫਲ਼ ਲਈ ਜਾਂਦਾ ਹੈ, ਮੈਨੂੰ ਪਤਾ ਨਹੀਂ ਕਿ ਮੈਂ ਕਿਸ ਅਜ਼ਾਬ (ਕਸ਼੍ਟ) ਵਿਖੇ ਫਸਾਂਗਾ,ਚਾਹੇ ਮਹਾਨ ਅਦ੍ਵਤੀਯ ਸ਼ਰਬ ਸ਼ਕਤੀ ਮਾਨ ਅਕਾਲ ਪੁਰਖ ਦੀ ਕ੍ਰਿਪਾਲਤਾ ਤੇ ਦਿਆਲਤਾ ਪਰ ਪੂਰਨ ਵਿਸ੍ਵਾਸ ਹੈ ਪਰ ਆਪਣੇ ਕਰਮਾਂ ਪਰ ਦ੍ਰਿਸ੍ਟੀ ਪਾਉਣ ਤੋਂ ਮੈਨੂੰ ਫਿਕਰ ਨਹੀਂ ਛਡਦਾ ਹੈ,,,....

ਛੁਟੀ, ਛੁਟੀ ਛੂਟੀ,(ਇਤਿ)

ਫਰਮਾਨ ਨੰਬ੍ਰ ੭੩

ਜੋ ਸ਼ਹਨ ਸ਼ਾਹ ਔਰੰਗਜ਼ੇਬ ਵਲੋਂ ਮਰਨ ਦੀ ਦਸ਼ਾ ਵਿਖੇ ਸ਼ਹ- ਜਾਦਾ ਸੁਲਤਾਨ ਮੁਹੰਮਦ ਕਾਮਬਖਸ਼ ਦੇ ਨਾਂਉ ਜਾਰੀ ਹੋਇਆ:–

ਮੇਰੇ ਜਿਗਰ ਦੇ ਟੁਕੜੇ ਮੇਰੇ ਪਿਆਰੇ ਪੁਤ੍ਰ...............ਜਿਸ ਕਦਰ ਗੁਨਾਹ ਤੇ ਪਾਪ ਮੈਨੇ ਕੀਤੇ ਹਨ ਉਨ੍ਹਾਂ ਸਭਨਾ ਦਾ ਫਲ ਮੈਂ ਆਪਣੇ ਨਾਲ ਲੈ ਜਾ ਰਿਹਾ ਹਾਂ, ਖ਼ੁਦਾ ਦੀ ਸ਼ਕਤੀ ਤੇ ਕੁਦਰਤ ਬੜੀ ਅਸਚਰਜ ਹੈ, ਕਿ ਮੈਂ ਜਦੋਂ ਉਤਪਨ ਹੋਇਆ ਇਕੱਲਾ ਸੀ ਅਤੇ ਹੁਣ (ਪਾਪਾਂ ਦੀਆਂ) ਫੌਜਾਂ ਦੇ ਨਾਲ ਜਾਂਦਾ ਹਾਂ, ਚਾਹੇ ਤਾਪ ਨੇ ਬਾਰਾਂ ਦਿਨ ਮੇਰਾ ਪਿਛਾ ਨਹੀਂ ਛਡਿਆ, ਪਰ ਆਪਣੇ ਵਿਖੇ ਮੇਰੇ ਨਾਲ ਰਹਿਣ ਦੀ ਸਮਰਥਾ ਨਾ ਵੇਖਕੇ ਮੇਰਾ ਸਾਥ ਛਡ ਗਿਆ (ਭਾਵ ਤਾਪ ਉਤ੍ਰ ਗਿਆ ਹੈ) ਜਦ ਮੈਂ ਹਰ ਪਾਸੇ ਦ੍ਰਿਸ਼੍ਟੀ ਪਾਂਉਦਾ ਹਾਂ ਤਾਂ ਮੈਨੂੰ ਕੇਵਲ ਖੁਦਾ ਤੋਂ ਬਿਨਾ ਕੁਝ ਨਹੀਂ ਦਿਸਦਾ, ਸੈਨਾਂ ਦੇ ਸਰਦਾਰਾਂ ਤੇ ਸਿਪਾਹੀਆਂ ਦਾ ਫਿਕਰ ਅੰਤ ਦੀ ਖਰਾਬੀ ਪਰ ਦ੍ਰਿਸ਼੍ਟੀ ਕਰਨ ਤੋਂ ਮੇਰੇ ਲਈ ਦਿਲੀ ਸ਼ੋਕ ਦਾ ਕਾਰਨ ਹੈ॥