ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਸੀ ਕਿ ਆਪ ਜਿਥੇ ਚਾਹੋ ਰਹੋ ਤੇ ਉਨ੍ਹਾਂ ਹਾਕਮਾਂ ਨੂੰ ਯੋਗ ਦੰਡ ਦਿਤਾ ਜਾਵੇਗਾ ਜਿਨਾ ਨੇ ਕਿ ਮੇਰੇ ਅਹਿਦਨਾਮੇ ਨੂੰ ਤੋੜਕੇ ਆਪ ਪਰ ਹੱਲਾ ਕੀਤਾ ਹੈ॥

ਚਾਹੇ ਕੁਝ ਹੋਵੇ ਪਰ ਇਸ ਜ਼ਫਰ ਨਾਮੇ ਦਾ ਉਤ੍ਰ ਜੋ ਬਾਦਸ਼ਾਹ ਵਲੋਂ ਲਿਖਿਆ ਗਿਆ ਸੀ ਇਸ ਸਮੇਂ ਸਾਮਾਂ ਨਹੀਂ ਮਿਲਦਾ ਹੈ, ਜਿਸ ਤੋਂ ਕਿ ਠੀਕ ਠੀਕ ਸ਼ਹਿਨਸ਼ਾਹ ਔਰੰਗਜ਼ੇਬ ਦੇ ਖਿਆਲਾਂ ਦਾ ਪਤਾ ਲਗ ਸਕੇ॥

ਪਰ ਏਹ ਸਚ ਹੈ ਕਿ ਇਸ ਜ਼ਫਰ ਨਾਮੇ ਦੇ ਲੇਖ ਨੇ ਜਿਸ ਵਿਖੇ ਕਿ ਕਿਸੀ ਖੁਸ਼ਾਮਦ ਯਾ ਚਾਪਲੋਸੀ ਤੋਂ ਕੰਮ ਨਹੀਂ ਲਿਆ ਗਿਆ ਸੀ, ਇਕੋ ਵਾਰੀ ਬਾਦਸ਼ਾਹ ਦੇ ਮਨ ਵਿਖੇ ਓਹ ਪ੍ਰੀਵਰਤਨ ਅਰਥਾਤ ਤਬਦੀਲੀ ਕੀਤੀ ਜੋ ਲਖਾਂ ਉਪਦੇਸ਼ਾਂ ਤੇ ਨਸੀਹਤਾਂ ਨਾਲ ਨਹੀਂ ਹੋ ਸਕਦੀ ਸੀ,

ਇਸ ਬਾਤ ਦੇ ਦਰਸਾਉਂਣ ਨੂੰ ਸ਼ਹਨਸ਼ਾਹ ਔਰੰਗਜ਼ੇਬ ਆਲਮਗੀਰ ਦੇ ਫਰਮਾਨ ਦਾ ਖੁਲਾਸਾ ਜੋ ਉਸਨੇ ਜ਼ਫਰਨਾਮੇ ਦੇ ਸੁਣਨ ਪਿਛੋਂ ਮਰਨ ਦੀ ਦਸ਼ਾ ਵਿਖੇ ਆਪਨੇ ਸਭ ਤੋਂ ਬੜੇ ਪੁਤ੍ਰ ਬਹਾਦੁਰ ਸ਼ਾਹ ਦੇ ਨਾਂਉ ਲਿਖ ਕੇ ਭੇਜਿਆ ਸੀ ਰੁਕੇਆਤ ਆਲਮਗੀਰੀ ਵਿਚੋਂ ਲਿਖਿਆ ਜਾਂਦਾ ਹੈ:–

ਫਰਮਾਨ ਨੰਬ੍ਰ ੭੨

"ਤੁਹਾਡੇ ਪਰ ਸਲਾਮ ਹੋਵੇ ਅਤੇ ਉਨਾਂ ਪੁਰਸ਼ਾਂ ਉੱਤੇ ਭੀ ਜੋ ਤੁਹਾਡੇ ਪਾਸ ਹਨ। ਬ੍ਰਿਧ ਅਵਸਥਾ ਆ ਪੁਜੀ ਅਤੇ ਕਮਜ਼ੋਰੀ ਵਧ ਗਈ, ਹਥਾਂ ਪੈਰਾਂ ਦੀ ਸ਼ਕਤੀ ਜਾਂਦੀ ਰਹੀ ਮੈਂ ਆਪਣਾ ਹੋਕੇ ਆਇਆ ਪਰ ਬੇਗਾਨਾ ਹੋਕੇ ਜਾਂਦਾ ਹਾਂ, ਮੈਨੂੰ ਆਪਣਾ ਪਤਾ ਨਹੀਂ ਹੈ ਕਿ ਮੈਂ ਕੌਣ ਹਾਂ ਤੇ ਕਿਸ ਕੰਮ ਜੋਗਾ ਹਾਂ, ਜੋ ਸ੍ਵਾਸ ਭਜਨ ਤੋਂ ਬਿਨ ਬੀਤੇ ਉਨਾ ਦਾ ਸ਼ੋਕ ਮੈਨੂੰ ਬਾਕੀ ਰਿਹਾ, ਮੇਤੋਂ ਪ੍ਰਜਾ ਦੀ ਪਾਲਨਾ ਤੇ ਰਾਜ ਦੀ ਸੰਭਾਲਨਾ ਬਿਲਕੁਲ