ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

(੧੧੧) ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ।
ਨ ਯਕ ਮੂਇ ਓਰਾ ਅਜ਼ਾਰ ਆਵੁਰਦ॥

(١۱۱) خصم دشمنی گر هزار آورد - نه یک موۓ او را ازار آورد

ਖਸਮ= ਦੁਸ਼ਮਨ، ਵੈਰੀ
ਦੁਸ਼ਮਨੀ = ਵੈਰ ਭਾਵ
ਗਰ = ਜੇ
ਹਜ਼ਾਰ = ਹਜ਼ਾਰਾਂ
ਆਵੁਰਦ = ਲਿਆਵੇ, ਕਰੇ

ਨ - ਨਹੀ
ਯਕ = ਇਕ
ਮੂਇ = ਬਾਲ,ਕੇਸ, ਰੋਮ
ਓਰਾ = ਉਸਨੂੰ
ਅਜ਼ਾਰ - ਕਸ਼੍ਟ, ਦੁਖ
ਆਵੁਰਦ ਲਿਆਵੇ, ਕਰੇ

ਅਰਥ

(ਭਾਵੇਂ) ਦੁਸ਼ਮਨ ਹਜਾਰਾਂ ਦੁਸ਼ਮਨੀਆਂ ਕਿਉਂ ਨਾ ਕਰੇ (ਪਰ) ਉਸਦਾ ਇਕ ਬਾਲ ਵਿੰਗਾ ਨਹੀਂ ਕਰ ਸਕਦਾ।

ਭਾਵ

ਹੇ ਔਰੰਗਜ਼ੇਬ! ਜਿਸਦਾ ਅਕਾਲ ਪੁਰਖ ਮਿਤ੍ਰ ਹੋਵੇ ਉਸ ਨਾਲ ਵੈਰੀ ਚਾਹੇ ਹਜ਼ਾਰਾਂ ਹੀ ਭਾਂਤ ਦੀ ਦੁਸ਼ਮਨੀ ਤੇ ਵੈਰ ਭਾਵ ਕਰੇ ਪਰ ਉਸਦਾ ਵੈਰੀ ਇਕ ਵਾਲ (ਰੋਮ) ਵਿੰਗਾ ਨਹੀਂ ਕਰ ਸਕਦਾ ਹੈ-ਦੇਖ ਅਸੀ ਤੇਰੀ ੧੦ ਲਖ ਸੈਨਾ ਵਿਚੋਂ ਕਿਸ ਪ੍ਰਕਾਰ ਬਚਕੇ ਚਲੇ ਆਏ ਤੇ ਸਾਡਾ ਬਾਲ ਭੀ ਵਿੰਗਾ ਨਾਂ ਹੋਇਆ ਏਹ ਸਭ ਉਸ ਅਕਾਲ ਪੁਰਖ ਦੀ ਦਿਆ ਤੇ ਕ੍ਰਿਪਾ ਦਾ ਫਲ ਹੈ, ਇਸਲਈ ਤੇਰੇ ਸਾਡੇ ਮਾਰਨੇ ਯਾ ਪਕੜਨ ਦੇ ਯਤਨ ਕਰਨੇ ਨਿਸਫਲ ਹਨ, ਤੂੰ ਬਾਦਸ਼ਾਹ ਹੈਂ ਤੈਨੂੰ ਨ੍ਯਾਇ ਤੇ ਇਨਸਾਫ ਕਰਨਾ ਤੇ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਬਾਦਸ਼ਾਹਾਂ ਨੂੰ ਚਾਹੀਦਾ ਹੈ ਕਿ ਧਰਮ ਦੇ ਕੰਮਾਂ ਵਿਖੇ ਸਹਾਇਤਾ ਦੇਣ ਨਾਂ ਕਿ ਉਲਟਾ ਧਰਮ ਪ੍ਰਚਾਰਕਾਂ ਨਾਲ ਦੁਸ਼ਮਨੀ ਪੈਦਾ ਕਰ ਲੇਣ, ਪਰ ਜੇ ਤੂੰ ਐਸਾ ਨਾ ਕਰੇਂਗਾਂ ਤਾਂ ਸਾਡਾ ਅਤੇ ਖਾਲਸੇ ਦਾ ਸਹਾਯਕ ਅਕਾਲ ਪੁਰਖ ਹੈ॥ਇਤੀ