ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

(੧੧੦)ਚੁ ਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ।
ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ॥

(١۱۰) جو حق یار باشد چه دشمن کند - اگر دشمنی را بصد تن کند

ਚੁ = ਜਦੋਂ, ਜਿਸ ਸਮੇ,
ਹਕ = ਸਤ੍ਯ, ਵਾਹਿਗੁਰੂ, ਖੁਦਾ
ਯਾਰ = ਮਿਤ੍ਰ
ਬਾਸ਼ਦ= ਹੋਵੇ
ਚਿ = ਕਿਆ
ਦੁਸ਼ਮਨ = ਵੈਰੀ
ਕੁਨਦ = ਕਰੇ

ਅਗਰ = ਜੇ
ਦੁਸ਼ਮਨੀ = ਵੈਰ ਭਾਵ
ਰਾ - ਨੂੰ
ਬਸਦ = ਬ-ਸਦ = ਨਾਲ ਸੌ
ਤਨ - ਸ਼ਰੀਰ
ਕੁਨਦ = ਕਰੇ

ਅਰਥ

ਜਦੋਂ ਵਾਹਿਗੁਰੂ ਮਿਤ੍ਰ ਹੋਵੇ (ਫੇਰ) ਦੁਸ਼ਮਨ ਕੀ ਕਰ ਸਕਦਾ ਹੈ? ਚਾਹੇ ਵੈਰ ਭਾਵ ਸੌ ਤਨ ਨਾਲ ਕਰੇ।

ਭਾਵ

ਹੇ ਔਰੰਗਜ਼ੇਬ! ਜੇ ਇਕ ਵਾਹਿਗੁਰੂ ਮਿਤ੍ਰ ਹੋਵੇ ਫੇਰ ਦੁਸ਼ਮਨ ਉਸਦਾ ਕੁਝ ਭੀ ਬਿਗਾੜ ਨਹੀਂ ਸਕਦਾ ਚਾਹੇ ਓਹ ਸੌ ਸ਼ਰੀਰ ਧਾਰਕੇ ਸੈਂਕੜੇ ਪ੍ਰਕਾਰ ਨਾਲ ਵੈਰ ਕਰੇ, ਜਿਸ ਪ੍ਰਕਾਰ ਕਿ ਤੈਨੇ ਅਤੇ ਤੇਰੇ ਸਰਦਾਰਾਂ ਨੇ ਸਾਡੇ ਨਾਲ ਅਨੇਕ ਪਰਕਾਰ ਦੇ ਧੋਖੇ ਤੇ ਫਰੇਬ ਕੀਤੇ ਪਰ ਅਕਾਲ ਪੁਰਖ ਦੀ ਕ੍ਰਿਪਾ ਨਾਲ ਤੁਸੀਂ ਸਾਡਾ ਕੁਝ ਭੀ ਵਿਗਾੜ ਨਾਂ ਸਕੇ ਅਤੇ ਨਾਂ ਅਗੇ ਨੂੰ ਕੁਝ ਵਿਗਾੜ ਸਕੋਗੇ, ਤੇ ਖਾਲਸਾ ਸਦਾ ਸੰਸਾਰ ਵਿਖੇ ਅਮਰ ਰਹੇਗਾ।