(੧੧੨)
(੧੦੬)ਕੁਜਾ ਸ਼ਾਹ ਅਸਕੰਦਰੋ ਸ਼ੇਰ ਸ਼ਾਹ।
ਕਿ ਯਕ ਹਮ ਨ ਮਾਂਦ ਅਸਤ ਜ਼ਿੰਦਰ ਬਜਾਹ॥
(۱۰۶) کجا شاه اسکندر و شیر شاہ - که یک هم نماند است زنده بجاه
ਕੁਜਾ - ਕਿਥੇ ਹੈ
|
ਕਿ = ਜੋ
|
ਸ਼ੇਰਸ਼ਾਹ = ਏਹ ਸੂਰੀ ਖਾਨਦਾਨ ਦਾ ਬਾਦਸ਼ਾਹ ਹੋਇਆ ਹੈ ਜਿਸ ਨੇ ਹਮਾਯੂੰ ਨੂੰ ਭਜਾਕੇ ਹਿੰਦੁਸਤਾਨ ਦਾ ਰਾਜ ਲਿਆ।
ਅਰਥ
ਸਕੰਦਰ ਬਾਦਸ਼ਾਹ ਤੇ ਸ਼ੇਰਸ਼ਾਹ ਕਿਥੇ ਹਨ ਸੰਸਾਰ ਵਿਖੇ ਇਕ ਭੀ ਜੀਉਂਦਾ ਨਾ ਰਿਹਾ।
ਭਾਵ
ਹੇ ਔਰੰਗਜ਼ੇਬ! ਦੇਖ ਸੰਸਾਰ ਵਿਖੇ ਸਕੰਦਰ ਬਾਦਸ਼ਾਹ ਭੀ ਨਾ ਰਿਹਾ ਜਿਸਤੋਂ ਸਾਰੀ ਦੁਨੀਆਂ ਭੈ ਖਾਂਦੀ ਸੀ. ਜਿਸਦੀ ਪ੍ਰਸੰਸਾਂ ਵਿਖੇ ਸਕੰਦਰ ਨਾਂਮੇ ਜਹੀਆਂ ਕਿਤਾਬਾਂ ਭਰੀਆਂ ਪਈਆਂ ਹਨ ਤੇ ਤੇ ਸ਼ੇਰਸ਼ਾਹ ਸੂਰੀ ਕਿੱਥੇ ਹੈ ਜਿਸਨੇ ਤੇਰੇ ਦਾਦੇ ਦੇ ਦਾਦੇ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਕੱਢ ਦਿਤਾ ਸੀ, ਗੱਲ ਕੀ ਸੰਸਾਰ ਵਿਖੇ ਇਕ ਭੀ ਸਥਿਰ ਨਹੀਂ ਹੈ ਫੇਰ ਤੂੰ ਕੇਹੜੀ ਬਾਤ ਤੇ ਆਪਣੇ ਆਪਨੂੰ ਅਮਰ ਮੰਨਕੇ ਜ਼ੁਲਮ ਕਰ ਰਿਹਾ ਹੈਂ।