(੧੧੧)
(੧੦੫)ਫਰੇਦੂੰ ਕੁਜਾ ਬਹਮਨ ਇਸਫੈਦ ਯਾਰ।
ਨ ਦਾਰਾਬ ਦਾਰਾ ਦਰਾਮਦ ਸ਼ੁਮਾਰ॥
(١٠٥) فریدوں کجا بهمن اسفند یار - نه داراب دارا در آمد شمار
ਫਰੇਦੂ = ਫਾਰਸ ਦਾ ਇਕ ਬੜਾ
|
ਨ = ਨਹੀਂ ।
|
ਅਰਥ
ਫਰੇਦੂੰ, ਬਹਮਨ ਅਤੇ ਅਸਫੰਦਯਾਰ ਕਿਥੇ ਹਨ? ਦਾਰਾਬ ਤੇ ਦਾਰਾ ਆਦਿਕ ਗਿਣਤੀ ਵਿਖੇ ਨਹੀ ਆਉਂਦੇ।
ਭਾਵ
ਹੇ ਔਰੰਗਜ਼ੇਬ! ਦੇਖ ਫਰੇਦੂੰ, ਬਹਮਨ ਤੇ ਅਸਵੰਦਯਾਰ . ਜੈਸੇ ਬਾਦਸ਼ਾਹ ਜੋ ਆਪਣੀ ਬਾਦਸ਼ਾਹੀ ਤੇ ਸਲਤਨਤ ਦਾ ਬੜਾ ਮਾਨ ਕਰਦੇ ਸਨ ਮਰ ਗਏ, ਦਾਰਾਬ ਤੇ ਦਾਰਾ ਜੈਸੇ ਤਾਂ ਅਨੇਕਾਂ ਹੀ ਪਾਤਸ਼ਾਹ ਹੋ ਚੁਕੇ ਹਨ ਜੇਹੜੇ ਕਿਸੇ ਗਿਨਤੀ ਵਿਖੇ ਹੀ ਨਹੀਂ।
* ਜੋ ਕੁਆਰੀ ਤੋਂ ਉਤਪਤ ਹੋਣ ਦੇ ਕਾਰਣ ਪਹਿਲਾਂ ਸ਼ਾਹਜਾਦੀ ਨੇ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਖੇ ਰੋੜਿਆ, ਜਿਥੋਂ ਇਕ ਧੋਬੀ ਨੇ ਇਸ ਦੀ ਜਾਨ ਬਚਾਈ ਤੇ ਪਾਲਿਆ ਪਰ ਫੇਰ ਹੁਮਾਂ ਸ਼ਹਿਜਾਦੀ ਨੇ ਇਸ ਨੂੰ ਲੈਕੇ ਆਪਣਾ ਪੁਤ੍ਰ ਕੀਤਾ ਤੇ ਰੂਮ ਦੇ ਤਖਤ ਪਰ ਬੈਠਾ, ਦਰਿਆ ਵਿਚੋਂ ਕਢਣ ਦੇ ਕਾਰਣ ਇਸਦਾ ਨਾਉਂ ਦਾਰਾਬ ਸੀ ਤੇ ਬੜਾ ਪ੍ਰਸਿੱਧ ਬਾਦਸ਼ਾਹ ਹੋਇਆ ਹੈ।