ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੦)
ਜਮ = ਜਮਸ਼ੈਦ ਬਾਦਸ਼ਾਹ ਦਾ
|
ਖ਼ਤਮ = ਅੰਤ ਦਾ, ਮੁਸਲਮਾਨਾਂ
|
ਅਰਥ
ਬਾਦਸ਼ਾਹ ਕੈ ਖੁਸਰੋ ਤੇ ਪਿਆਲੇ ਵਾਲਾ ਜਮਸ਼ੇਦ ਬਾਦਸ਼ਾਹ ਕਿਥੇ ਹੈ? (ਹਜ਼ਰਤ) ਆਦਮ ਤੇ ਮੁਹੰਮਦ (ਸਾਹਿਬ) ਆਖਰੀ (ਪੈਗੰਬਰ) ਕਿਥੇ ਹਨ?
ਭਾਵ
ਹੇ ਔਰੰਗਜ਼ੇਬ!ਦੇਖ ਤੇਤੋਂ ਬੜੇ ੨ ਬਾਦਸ਼ਾਹ ਕੈ ਖੁਸਰੋ ਤੇ ਜਮਸ਼ੈਦ ਵਰਗੇ ਕਿੱਥੇ ਚਲੇ ਗਏ ਤੇ ਹਜ਼ਰਤ ਆਦਮ ਤੋਂ ਲੈ ਕੇ ਮੁਹੰਮਦ ਸਾਹਿਬ ਤਕ ਭੀ ਇਥੇ ਕੋਈ ਨਾਂ ਰਿਹਾ ਜਿਨਾਂ ਤੁਸੀਂ ਪੈਗੰਬਰ ਮੰਨਦੇ ਹੋ ਫੇਰ ਤੂੰ ਕਹੁ ਕਿ ਤੂੰ ਇਥੇ ਕਿਸ ਪ੍ਰਕਾਰ ਰਹਿ ਸਕਦਾ ਹੈਂ।