(੧੦੪) )ਕੁਜਾ ਸ਼ਾਹ ਕੈ ਖ਼ੁਸਰਵੋ ਜਾਮੇ ਜਮ।
ਕੁਜਾ ਸ਼ਾਹ ਆਦਮ ਮੁਹੰਮਦ ਖ਼ਤਮ॥
(١٠٤) کجا شاه کیخسروو جام جم - کجا شاه آدم محمد ختم
ਕੁਜਾ- ਕਿਥੇ
ਸ਼ਾਹ - ਬਾਦਸ਼ਾਹ
ਕੈ ਖ਼ੁਸਰੋ = ਈਰਾਨ (ਫਾਰਸ) ਦਾ
ਪ੍ਰਸਿੱਧ ਬਾਦਸ਼ਾਹ ਸੀ, ਜੋ
ਕੈਕਾਊਸ ਦੇ ਪਿਛੋਂ ਤਖਤ ਉਤੇ
ਬੈਠਿਆ, ਇਸਨੇ ਬਾਦਸ਼ਾਹ
ਹੋਕੇ ਤੂਰਾਨ ਦੇ ਬਾਦਸ਼ਾਹ
ਅਫਰਾ ਸਿਆਬ ਪਰ ਫਤੇ
ਪਾਪਤ ਕੀਤੀ ਤੇ ਅਫਰਾਂਸਿਆਬ
ਮਾਰਿਆ ਗਿਆ, ਈਰਾਨ ਦੇ
ਕਿਆਨੀ ਬਾਦਸ਼ਾਹਾਂ ਵਿਚੋਂ ਸਭ
ਤੋਂ ਪ੍ਰਸਿੱਧ ਬਾਦਸ਼ਾਹ ਸੀ।
ਜਾਮ = ਪਿਆਲਾ ਭਾਵ
ਜਮਸ਼ੇਦ ਵਾਰਸ ਵਿਖੇ
ਇਕ ਬਾਦਸ਼ਾਹ ਹੋਇਆ ਹੈ
ਜਿਸਨੇ ਇਕ ਪਿਆਲਾ ਬਣਾਯਾ
ਸੀ ਜਿਸਤੋਂ ਸਾਰੇ ਸੰਸਾਰ ਦੀ
ਸੈਲ ਘਰ ਬੈਠੇ ਹੋ ਸਕਦੀ ਸੀ
ਤੇ ਆਉਣ ਵਾਲੇ ਸਮਯ ਦੀ
ਸਭ ਘਟਨਾ ਦਾ ਪਤਾ ਲਗ
ਸਕਦਾ ਸੀ।
|
ਕੁਜਾ = ਕਿਥੇ
ਸ਼ਾਹ = ਬਾਦਸ਼ਾਹ
ਆਦਮ = ਆਦਮ, ਮੁਸਲਮਾਨਾਂ
ਤੇ ਕ੍ਰਿਸ਼੍ਟਾਨਾਂ ਦਾ ਖਿਆਲ
ਹੈ ਕਿ ਸੰਸਾਰ ਵਿਖੇ ਸਭ ਤੋਂ
ਪਹਿਲਾਂ ਖੁਦਾ ਨੇ ਆਦਮ
ਨੂੰ ਉਤਪਨ ਕੀਤਾ ।
ਮੁਹੰਮਦ - ਮੁਹੰਮਦ ਸਾਹਿਬ ਮੁਸ
ਲਮਾਨਾਂ ਦੇ ਪੈਗੰਬਰ ਦਾ
ਨਾਉਂ ਹੈ।
ਇਹ ਅਰਬ ਦੇਸ ਵਿਖੇ ਕੁਰੇਸ਼
ਵੰਸ਼ ਵਿਚ ਉਤਪੰਨ ਹੋਏ ਇਨਾਂ
ਦੇ ਪਿਤਾ ਦਾ ਨਾਂਉ ਅਬਦੁਲਾ
ਤੇ ਮਾਤਾ ਦਾ ਨਾਂਉ ਅਮੀਨਾ ਸੀ
੪੦ ਬਰਸ ਦੀ ਆਯੂ ਵਿਚ
ਪੈਗੰਬਰ ਬਣਕੇ ਮੁਸਲਮਾਂਨੀ
ਮਤ ਦਾ ਪ੍ਰਚਾਰ ਕੀਤਾ ਤੇ ੨੩
ਬਰਸ ਪਿਛੋਂ ੬੩ ਬਰਸ ਦੀ
ਆਯੂ ਭੋਗਕੋ ਮਦੀਨੇ ਵਿਖੇ
ਗੁਜਰ ਗਏ।
|