ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

(੧੦੩)ਤੇ ਗ਼ਾਫਲ ਮਸ਼ੌ ਜ਼ੀਂ ਸਿਪੰਜੀ ਸਰਾਯ।
ਕਿ ਆਲਮ ਬਗੁਜ਼ਰਦ ਸਰੇ ਜਾ ਬਜਾਯ॥

(١٠٣) تو غافل مشو زیں سپنجی سرائے - که عالم بگذرد سر جا بجائے

ਤੁ = ਤੂੰ
ਗਾਫਲ - ਨਚਿੰਤ, ਬੇਫਿਕਰ
ਮਸ਼ੌ ਨਾਂ ਹੋ,
ਜ਼ੀਂ = (ਜ-ਈਂ ) ਇਸਤੋਂ
ਸਿਪੰਜੀ-(ਸਿ=ਪੰਜੀ)
    ਤਿਨ ਪੰਜ = ੮/੨ = ੪ ਭਾਵ
    ਚਾਰ ਦਿਨ ਦੀ,ਥੋੜੇ ਦਿਨ ਦੀ
ਸਰਾਯ = ਸਰਾਂ, ਓਹ ਅਸਥਾਨ
ਯਾ ਧਰਮਸਾਲਾ ਜਿਥੇ ਆਕੇ
ਰਾਹੀ ਠਹਿਰਦੇ ਹਨ

ਕਿ ਜੋ
ਆਲਮ = ਸੰਸਾਰ
ਬਗੁਜ਼ਰਦ = ਗੁਜ਼ਰਦਾ ਹੈ,
    ਲੰਘਦਾ ਹੈ, ਮਰਦਾ ਹੈ
ਸਰੇ = ਸਿਰ
ਜਾ ਬਜਾਯ = ਥਾਓਂ ਥਾਈਂ

ਅਰਥ

ਇਸ ਤਿੰਨ ਚਾਰ ਦਿਨ ਦੀ ਸਰਾਂ ਵਿਖੇ ਤੂੰ ਨਚਿੰਤ ਨਾ ਹੈ, ਕਿ ਸੰਸਾਰ ਬਾਂਓਂ ਥਾਈਂ ਸਿਰ ਚਲਿਆ ਜਾ ਰਿਹਾ ਹੈ।

ਭਾਵ

ਹੇ ਔਰੰਗਜ਼ੇਬ!ਤੂੰ ਇਸ ਸੰਸਾਰ ਰੂਪੀ ਸਰਾਂ ਵਿਖੇ ਆਕੇ ਨਚਿੰਤ ਨਾ ਹੋ ਕਿਉਂ ਜੋ ਸਾਡਾ ਇਸ ਬਾਓ ਆਉਣਾਂ ਸਰਾਂ ਦੇ ਯਾਤ੍ਰੀਆਂ ਦੀ ਭਾਂਤ ਹੈ, ਯਾਤ੍ਰੀ ਸਰਾਂ ਵਿਖੇ ਦੋ ਤਿੰਨ ਦਿਨ ਹੀ ਠਹਿਰਦਾ ਹੈ ਫਿਰ ਚਲਿਆ ਜਾਂਦਾ ਹੈ। ਸੋ ਇਸੀ ਪ੍ਰਕਾਰ ਤੈਂਨੇਂ ਭੀ ਐਥੋਂ ਚਲਣਾ ਹੋਵੇਗਾ, ਤੇ ਥਾਓਂ ਥਾਈਂ ਚਲੋ ਚਲੀ ਹੋ ਰਹੀ ਹੈ ਸੰਸਾਰ ਵਿਖੇ ਤੇਤੋਂ ਬੜੇ ਬੜੇ ਆਏ ਪਰ ਕੋਈ ਇਥੇ ਰੈਹਣਾਂ ਨਹੀਂ ਪਾਇਆ, ਸਭ ਆਪਣੀ ਆਪਣੀ ਬਾਣੀ ਸਿਰ ਚਲਦੇ ਹੋਏ।