ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

(੧੦੨)ਕਿ ਓਰਾ ਗ਼ਰੂਰ ਅਸਤ ਬਰ ਮੁਲਕੋ ਮਾਲ।
ਵ ਮਾਰਾ ਪਨਾਹ ਅਸਤ ਯਸ਼ਦਾਂ ਅਕਾਲ॥

(١٠٢) کہ اورا غرور است بر ملک مال - او ما را پناه است یزداں اکال

ਕਿ - ਜੋ
ਓਰਾ = ਉਸਦਾ
ਗ਼ਰੂਰ = ਹੰਕਾਰ, ਮਾਨ
ਅਸਤ = ਹੈ
ਬਰ - ਉਤੇ
ਮੁਲਕੋ- ਮੁਲਕ-ਵ, ਦੇਸ-ਅਤੇ
ਮਾਲ ਧਨ, ਦੌਲਤ

ਵ - ਅਤੇ
ਮਾਰਾ=ਸਾਡਾ
ਪਨਾਹ = ਰਖ੍ਯਾ, ਆਸਰਾ
ਅਸਤ = ਹੈ
ਯਜ਼ਦਾਂ- ਵਾਹਿਗੁਰੂ
ਅਕਾਲ = ਜੋ ਕਦੇ ਨਾਂ ਮਰੇ, ਅਮਰ

ਅਰਥ

ਜੇ ਉਸਨੂੰ (ਭਾਵ ਤੈਨੂੰ) ਮੁਲਕ ਅਤੇ ਧਨ ਦਾ ਹੰਕਾਾਰ ਹੈ ਤਾਂ ਸਾਡਾ ਆਸਰਾ ਅਕਾਲ ਪੁਰਖ ਵਾਹਿਗੁਰੂ ਹੈ।

ਭਾਵ

ਹੇ ਔਰੰਗਜ਼ੇਬ!ਜੇ ਤੂੰ ਆਪਣੇ ਦੇਸ਼ ਅਤੇ ਪਦਾਰਥ ਦਾ ਹੰਕਾਰ ਕਰਦਾ ਹੈਂ ਕਿ ਮੇਰੀ ਸਲਤਨਤ ਇਤਨੀ ਬੜੀ ਹੈ ਅਤੇ ਮੇਰੇ ਖਜ਼ਾਨੇ ਧਨ ਨਾਲ ਭਰੇ ਪਏ ਹਨ ਮੈਨੂੰ ਕੋਈ ਕੁਛ ਨੁਕਸਾਨ ਨਹੀਂ ਪੋਂਹਚਾ ਸਕਦਾ ਤਾਂ ਸਾਡਾ ਭੀ ਆਸਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਜਿਸਦੀ ਕ੍ਰਿਪਾ ਨਾਲ ਖਾਲਸੇ ਨੂੰ ਭੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।