ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

(੧੦੧) ਤੁਰਾ ਗਰ ਨਜ਼ਰ ਹਸਤ ਬਰ ਫ਼ੌਜੋ ਜ਼ਰ।
ਕਿ ਮਾਰਾ ਨਿਗਾਹਸਤ ਯਜ਼ਦਾਂ ਨਿਗਰ॥

(١٠١) ترا گر نظر است لشکر و زر - که ما را نگاه است یزداں نگر

ਤੁਰਾ = ਤੇਰੀ
ਗਰ - ਜੇ, ਅਗਰ
ਨਜ਼ਰ - ਦ੍ਰਿਸ਼ਟੀ, ਨਿਗਾਹ
ਹਸਤ = ਹੋ
ਬਰ - ਉਤੇ, ਪਰ
ਫੌਜ - ਸੈਨਾ
ਓ = ਵ, ਅਤੇ
ਜ਼ਰ = ਧਨ, ਦੌਲਤ

ਕਿ = ਜੋ
ਮਾਰਾ = ਸਾਡੀ, ਹਮਾਰੀ,
ਨਿਗਾਹ = ਦ੍ਰਿਸ਼ਟੀ, ਨਜ਼ਰ
(ਅ) ਸਤ = ਹੈ
ਯਜ਼ਦਾਂ = ਵਾਹਿਗੁਰੂ, ਖੁਦਾ
    ਅਕਾਲ ਪੁਰਖ
ਨਿਗਰ = ਦੇਖਣ ਵਾਲਾ

ਅਰਥ

ਜੇ ਤੇਰੀ ਦ੍ਰਿਸ਼ਟੀ ਸੈਨਾਂ ਤੇ ਧਨ ਪਰ ਹੈ, ਤਾਂ ਸਾਡੀ ਦ੍ਰਿਸ਼ਟੀ ਦੇਖਣ ਵਾਲੇ ਅਕਾਲ ਪੁਰਖ ਪਰ ਹੈ।

ਭਾਵ

ਹੇ ਔਰੰਗਜ਼ੇਬ!ਜੇ ਤੂੰ ਆਪਣੇ ਲਸ਼ਕਰ ਅਤੇ ਧਨ ਪਦਾਰਬ ਨੂੰ ਦੇਖਕੇ ਮਾਨ ਕਰਦਾ ਹੈਂ ਤੇ ਹੋਰ ਕਿਸੇ ਨੂੰ ਦ੍ਰਿਸ਼ਟੀ ਤਲੋ ਨਹੀਂ ਲਿਆਉਂਦਾ ਤਾਂ ਕੋਈ ਬਾਤ ਨਹੀਂ ਸਾਡੀ ਦ੍ਰਿਸ਼ਟੀ ਭੀ ਅਕਾਲ ਪੁਰਖ ਦੀ ਕ੍ਰਿਪਾ ਪਰ ਹੈ ਜਿਸ ਦੇ ਦਰਬਾਰ ਵਿਖ ਤੇਰੇ ਵਰਗੇ ਕਿਤਨੇ ਹੀ ਬਾਦਸ਼ਾਹ ਖੜੇ ਹਨ, ਜੋ ਇਕ ਪਲ ਵਿਖੇ ਅਮੀਰ ਨੂੰ ਗਰੀਬ ਤੇ ਗਰੀਬ ਨੂੰ ਅਮੀਰ ਬਣਾ ਸਕਦਾ ਹੈ ਇਸ ਲਈ ਉਸ ਵਾਹਿਗੁਰੂ ਦੀ ਦ੍ਰਿਸ਼੍ਟੀ ਨਾਲੋਂ ਤੇਰੇ ਲਸ਼ਕਰ ਵ ਧਨ ਵਿਖੇ ਕੋਈ ਵਿਸ਼ੇਸ਼ ਸ਼ਕਤੀ ਨਹੀਂ ਹੈ॥