ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

(੯੭)ਹਰਾਂ ਕਸ ਕਿ ਓ ਰਾਸਤ ਬਾਜ਼ੀ ਕੁਨਦ।
ਰਹੀਮੇਂ ਬਰੋ ਰਹਮ ਸਾਜ਼ੀ ਕੁਨਦ॥

(۹۷)هر آنکس که او راستبازی کند - رحیمے برو رحم سازی کند

ਹਰਾਂ ਕਸ = ਜੋ ਕੋਈ ਆਦਮੀ
ਓ = ਓਹ
ਰਾਸਤ ਬਾਜ਼ੀ = ਸਚਿਆਈ
ਕੁਨਦ = ਕਰਦਾ ਹੈ
      ਲਈ ਆਉਂਦਾ ਹੈ

ਰਹੀਮੇਂ = ਕ੍ਰਿਪਾਲੂ
ਬਰੋ = ਬਰ-ਓ = ਉਪਰ-ਉਸਦੇ
     (ਅਰਥਾਤ) ਉਸ ਉਤੇ
ਰਹਮ ਸਾਜ਼ੀ ਕੁਨਦ = ਕ੍ਰਿਪਾ ਕਰਦਾ ਹੈ

ਅਰਥ

ਜੋ ਕੋਈ ਆਦਮੀ ਸਚਿਆਈ ਕਰਦਾ ਹੈ ਕ੍ਰਿਪਾਲੂ ਭਾਵ ਵਾਹਿਗੁਰੂ ਉਸਪਰ ਕ੍ਰਿਪਾ ਕਰਦਾ ਹੈ।

ਭਾਵ

ਹੇ ਔਰੰਗਜ਼ੇਬ! (ਜੋ ਪੁਰਸ਼ ਉਸ ਅਕਾਲ ਪੁਰਖ ਨਾਲ ਸਚਿਆਈ ਕਰਦਾ ਹੈ ਅਰਥਾਤ ਉਸ ਦੇ ਅਗੇ ਸਚਾ ਰਹਿੰਦਾ ਹੈ ਉਸ ਉਤੇ ਓਹ ਕ੍ਰਿਪਾਲੂ ਵਾਹਿਗੁਰੂ ਆਪਣੀ ਦਯਾ ਕਰਦਾ ਹੈ ਭਾਵ ਹੈ ਔਰੰਗਜ਼ੇਬ ਅਸੀਂ ਆਪਣੀ ਵਲੋਂ ਸਚ ਪਰ ਕਾਇਮ ਰਹੇ ਇਸ ਲਈ ਅਕਾਲ:ਪੁਰਖ ਨੇ ਸਾਡੇ ਪਰ ਦਯਾ ਕੀਤੀ ਕਿ ਸਾਨੂੰ ਤੇਰੀ ਸੈਨਾ ਵਿਚੋਂ ਕਢ ਲਿਆਂਦਾ।