ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

(੯੫)ਰਿਹਾਈ ਦਿਹੋ ਰਹ ਨਮਾਈ ਦਿਹਦੀ।
ਜ਼ੁਬਾਂ ਰਾ ਬ ਸਿਫਤ ਆਸ਼ਨਾਈ ਦਿਹਦ॥

(۹۵) رهائی ده و رهنمائی دهد - زبان را به صفت آشنائی دهد

ਰਿਹਾਈ ਛੁਟਕਾਰਾ, ਮੁਕਤੀ
ਦਿਹੋ = ਦੇਣ ਵਾਲਾ ਹੈ
ਰਹ = ਰਸਤਾ
ਨਮਾਈ = ਦਿਖਾਉਣਾਂ, ਦਸਣਾ
ਦਿਹਦ = ਦਿੰਦਾ ਹੈ

ਜ਼ੁਬਾਂ = ਜੀਭ, ਰਸਨਾ
ਰਾ = ਨੂੰ, ਕੋ
ਬ = ਸਾਥ, ਨਾਲ
ਸਿਫਤ = ਵਡਿਆਈ
ਆਸ਼ਨਾਈ = ਜਾਣ, ਪਹਿਚਾਣ
ਦਿਹਦ - ਦਿੰਦਾ ਹੈ

ਅਰਥ

ਓਹ ਛੁਟਕਾਰਾ ਦਿੰਦਾ ਹੈ ( ਤੇ ) ਰਸਤਾ ਦਿਖਾਉਂਦਾ ਹੈ ( ਤੇ ) ਜੀਭ ਨੂੰ (ਆਪਣੀ) ਵਡਿਆਈ ਸਿਖਾਉਂਦਾ ਹੈ।

ਭਾਵ

ਹੇ ਔਰੰਗਜ਼ੇਬ! ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਦੇਖ ਕਿ ਓਹ ਬੰਧਨਾਂ ਵਿਚੋਂ ਛੁਟਕਾਰਾ ਦਿੰਦਾ ਹੈ ਕਿ ਅਸੀਂ ਤੇਰੀ ਫੌਜ ਦੇ ਘੇਰੇ ਵਿਚੋਂ ਨਿਕਲ ਆਏ, ਕੇਵਲ ਓਹ ਛੁਟਕਾਰਾ ਹੀ ਨਹੀਂ ਦਿੰਦਾ ਸਗਵਾਂ ਬਚਣ ਦਾ ਰਸਤਾ ਭੀ ਦਸਦਾ ਹੈ, ਜਿਸ ਨੂੰ ਦੇਖ ਕੇ ਸੁਤੇ ਹੀ ਜੀਭ ਤੋਂ ਉਸ ਵਾਹਿਗੁਰੂ ਦੀ ਵਡਿਆਈ ਦੇ ਸ਼ਬਦ ਨਿਕਲ ਪੈਂਦੇ ਹਨ ਕਿ ਹੇ ਅਕਾਲ ਪੁਰਖ ਤੂ ਧੰਨ੍ਯ ਹੈ ਧੰਨ੍ਯ ਹੈ ਜੋ ਅਜੇਹੇ ਦੁਸ਼ਟਾਂ ਤੋਂ ਛੁਟਕਾਰਾ ਦਿੰਦਾ ਹੈਂ।