ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

(੭੫)ਚਿ ਦੁਸ਼ਮਨ ਕੁਨਦ ਮੇਹਰਬਾਨ ਅਸਤ ਦੋਸਤੀ।
ਕਿ ਬਖ਼ਸ਼ਿੰਦਗੀ ਕਾਰੋ ਬਖ਼ਸ਼ਿੰਦਹ ਓਸਤੀ॥

(۹٤)چہ دشمن کند مهربان است دوست - که بخشندگی کار بخشنده اوست

ਕਿ ਕਿਯਾ, ਕੀ
ਦੁਸ਼ਮਨ = ਵੈਰੀ
ਕੁਨਦ - ਕਰੇ
ਕਿ = ਜੋ
ਮੇਹਰਬਾਨ=ਕ੍ਰਿਪਾਲੂ,ਮੇਹਰਬਾਨ
ਅਸਤ = ਹੈ
ਦੋਸਤ - ਮਿਤ੍ਰ, ਦੋਸਤ

ਕਿ = ਜੋ
ਬਖ਼ਸ਼ਿੰਦਗੀ - ਦਾਤ, ਬਖਸ਼ਣਾ,
    ਕ੍ਰਿਪਾ
ਕਾਰੋ - ਕੰਮ, ਔਰ
ਬਖ਼ਸ਼ਿੰਦਹ = ਬਖ਼ਸ਼ਣ ਵਾਲਾ,
     ਕ੍ਰਿਪਾਲੂ
ਓਸਤ = ਓ-ਅਸਤ, ਓਹ-ਹੈ

ਅਰਥ

ਦੁਸ਼ਮਨ ਕੀ ਕਰੇ (ਜੇ) ਮਿਤ੍ਰ ਕ੍ਰਿਪਾਲੂ ਹੋਵੇ, ਕਿਉਂਕਿ ਕ੍ਰਿਪਾ ਕਰਨਾ ਉਸ ਕ੍ਰਿਪਾਲੂ ਦਾ ਕੰਮ ਹੈ।

ਭਾਵ

ਹੇ ਔਰੰਗਜ਼ੇਬ!ਜਦ ਮਿਤ੍ਰ ਵਾਹਿਗੁਰੂ ਮੇਹਰਬਾਨ ਹੋਵੇ ਤਾਂ ਤੇਰੇ ਵਰਗਾ ਵੈਰੀ ਭੀ ਕੁਝ ਨਹੀ ਕਰ ਸਕਦਾ ਕਿਉਂਕਿ ਵੈਰੀ ਦਾ ਕੰਮ ਵੈਰ ਕਰਨ ਦਾ ਹੈ ਪਰ ਉਸ ਅਕਾਲ ਪੁਰਖ ਦਾ ਕੰਮ ਕ੍ਰਿਪਾ ਕਰਨ ਦਾ ਹੈ ਦੇਖ ਤੇਰੇ ਸਾਰੇ ਉਪਾਓ ਨਕੰਮੇ ਹੋ ਗਏ, ਅਸੀਂ ਤੇਰੇ ਲਸ਼ਕਰ ਦੇ ਘੇਰੇ ਵਿਚੋਂ ਸਹੀ ਸਲਾਮਤ ਨਿਕਲ ਆਏ॥