(ੲ)
ਵਾਰੀ ਸਿੱਖਾਂ ਨਾਲ ਜੰਗ ਹੋਏ ਪਰ ਸਿੱਖਾਂ ਦੀ ਵਧਦੀ ਕਲਾ ਦੇਖਕੇ ਦਬ ਗਏ.
੧ ਵੈਸਾਖ ਸੰਮਤ ੧੭੫੬ ਬਿਕ੍ਰਮੀ ਵਿਖੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਦੀ ਪ੍ਰੀਖ੍ਯਾ ਲੈਕੇ ਪੰਜ ਪਿਆਰੇ (੧) ਭਾਈ ਦਯਾ ਸਿੰਘ ਜੀ (੨) ਭਾਈ ਧਰਮ ਸਿੰਘ ਜੀ (੩) ਭਾਈ ਹਿੰਮਤ ਸਿੰਘ ਜੀ (੪) ਭਾਈ ਮੋਹਕਮ ਸਿੰਘ ਜੀ (੫) ਭਾਈ ਸਾਹਿਬ ਸਿੰਘ ਜੀ ਨੂੰ ਜਾਤ ਪਾਤ ਜਨੇਊ ਆਦਿਕ ਦਾ ਬੰਧਨਤੋੜ ਅੰਮ੍ਰਿਤ ਪਾਨ ਕਰਾ ਅਭੇਦ ਕਰ ਦਿੱਤਾ ਤੇ ਅਗੇ ਨੂੰ ਏਹੀ ਮਰਯਾਦਾ ਸੰਸਾਰ ਵਿਖੇ ਪਰਚਾਰ ਕਰਣ ਲਈ ਸ੍ਰੀ ਆਨੰਦਪੁਰ ਵਿਖੇ ਕੇਸ ਗੜ ਪਹਾੜ ਪਰ ਇਕ ਬੜਾ ਭਾਰੀ ਦਰਬਾਰ (ਜਿਸ ਵਿਖੇ ਕਈ ਪਹਾੜੀ ਰਾਜੇ, ਹਿੰਦੂ, ਤੇ ਮੁਸਲਮਾਨ ਭੀ ਸ਼ਾਮਲ ਸਨ) ਸਥਾਪਨ ਕਰ ਆਗਿਆ ਦਿਤੀ, ਯਥਾ:-
ਝੂਠੇ ਜੰਞੂ ਜਤਨ ਤਿਆਗੋ,
ਖੜਗਧਾਰ ਅਸਿਧੁਜ ਪਗਲਾਗੋ,
ਬਿਖਿਯਾ ਕਿਰਆ ਕੁੱਦਣ ਤ੍ਯਾਗੋ
ਜਟਾ ਜੂਟ ਰਹਿਬੋ ਅਨੁਰਾਗੋ.
ਇਸ ਪ੍ਰਕਾਰ ਦੇ ਉਪਦੇਸ਼ਾਂ ਨੂੰ ਸੁਣਕੇ ਪਹਾੜੀ ਰਾਜੇ ਭੀ ਜੋ ਇਸ ਧਾਰਮਿਕ ਦੀਵਾਨ (ਕਾਨਫਰੰਸ) ਵਿਖੇ ਆਏ ਹੋਏ ਸਨ ਇਸ ਭਾਂਤ ਕਹਣ ਲਗੇ:-
ਇਹ ਤੋ ਰਹਿਤ ਕਠਿਨ ਨਹਿ ਹੋਈ।
ਚਾਰ ਵਰਣ ਸੋ ਕਰਹਿੰ ਰਸੋਈ॥
ਬੇਦ ਲੋਕ ਮਤ ਸਰਬ ਤਿਆਗੀ।
ਸ੍ਰੀ ਅਸਿਧੁਜ ਕੇ ਹ੍ਵੈ ਅਨੁਰਾਗੀ॥
ਦ੍ਵਿਜ ਖਤ੍ਰੀ ਪੂਤਾਨ ਕੇ ਜੰਵੂ ਧਰਮ ਤੁਰਾਇ।
ਲੈ ਭੋਜਨ ਇੱਕਠਾਂ ਕੀਓ ਬੁੜੀ ਬਾਤ ਬਨਾਇ॥
ਪੂਜਾ ਮੰਤ੍ਰ ਕ੍ਰਿਯਾ ਸਭ ਕਰਮਾ।
ਇਹ ਹਮ ਤੋਂ ਛੂਟਤ ਨਹਿ ਧਰਮਾ॥