ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

(੯੦)ਸ਼ਹਿਨਸ਼ਾਹ ਔਰੰਗਜ਼ੇਬ ਆਲਮੀਂ।
ਕਿ ਦਾਰਾਇ ਦੌਰ ਅਸਤ ਦੂਰ ਅਸਤ ਦੀਂ।

(٩٠)شهنشاه اورنگ زیب عالمیں - که دارایی دور است دور است دیں

ਸ਼ਹਿਨਸ਼ਾਹ = ਬਾਦਸ਼ਾਹਾਂ ਦਾ
    ਬਾਦਸ਼ਾਹ
ਔਰੰਗਜ਼ੇਬ = ਔਰੰਗ-ਜ਼ੇਬ
     ਤਖਤ ਦੀ-ਸੋਭਾਾ= ਨਾਉਂ ਹੈ
     ਮੁਗਲ ਬਾਦਸ਼ਾਹ ਦਾ ਜਿਸ
     ਦੇ ਨਾਮ ਜ਼ਫਰਨਾਮਾ
     ਲਿਖਿਆ ਗਿਆ
ਆਲਮੀ = ਸੰਛੇਪ ਹੈ 'ਆਲਮ
ਗੀਰ ਦਾ' ਇਸ ਦੇ ਅਰਥ
ਸੰਸਾਰ ਦੇ ਜਿੱਤਨ ਵਾਲਾ
ਹੈ, ਇਸ ਬਾਦਸ਼ਾਹ ਦਾ
ਪੂਰਾ ਨਾਉ 'ਔਰੰਗਜ਼ੇਬ
ਆਲਮਗੀਰ' ਸੀ

ਕਿ = ਜੋ
ਦਾਰਾਇ - ਸਰਦਾਰ,ਮਾਲਿਕ
ਦੌਰ - ਸਮਾਂ, ਜ਼ਮਾਨਾਂ
ਅਸਤ = ਹੈ
ਦੂਰ = ਦੂਰ, ਰਹਿਤ, ਖਾਲੀ
ਅਸਤ = ਹੈ
ਦੀਂ- ਧਰਮ

ਅਰਥ

ਹੇ ਸ਼ਹਨਸ਼ਾਹ ਔਰੰਗਜ਼ੇਬ ਆਲਮਗੀਰ! ਤੂੰ ਸਮੇਂ ਦਾ ਸਰਦਾਰ ਹੈਂ (ਪਰ) ਧਰਮ ਤੋਂ ਦੂਰ ਹੈਂ।

ਭਾਵ

ਹੇ ਔਰੰਗਜ਼ੇਬ! ਚਾਹੇ ਤੇਰੇ ਵਿਖੇ ਉੱਪਰ ਦੱਸੇ ਸਭ ਗੁਣ ਹਨ ਪਰ ਅਸੀਂ ਇਹ ਦਾਵੇ ਨਾਲ ਆਖਦੈਂ ਹਾਂ ਕਿ ਤੇਰੇ ਵਿਖੇ ਧਰਮ ਦੀ ਬੂ ਭੀ ਨਹੀਂ ਹੈ, ਇਸ ਲਈ ਸਭ ਗੁਣਾਂ ਦੇ ਹੁੰਦੇ ਹੋਏ ਭੀ ਤੇਰੇ ਵਿਖੇ ਕੋਈ ਗੁਣ ਨਹੀਂ ਕਿਉਂਕਿ ਜੋ ਬਾਦਸ਼ਾਹ ਧਰਮ ਤੋਂ ਰਹਿਤ ਹੈ ਓਹ ਬਾਦਸ਼ਾਹ ਕਹਾਉਣ ਦੇ ਜੋਗ ਹੀ ਨਹੀਂ।