ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

(੮੯) ਬਬਖਸ਼ਸ਼ ਕਬੀਰ ਅਸਤੋ ਦਰ ਜੰਗ ਕੋਹ।
ਮਲਾਯਕ ਸਿਫਤ ਚੂੰ ਸੁਰਯਾ ਸ਼ਕੋਹ॥

۸۹) که بخشش کبیر است در جنگ کوه - ملایک صفت چون ثریا شکوه

ਬ=ਸਾਥ, ਨਾਲ, ਵਾਲਾ
ਬਖਸ਼ਸ਼ = ਦਾਨ, ਪੁੰਨ, ਦਾਤ
ਕਬੀਰ = ਬੜੀ
ਅਸਤੋ = ਹੈ-ਔਰ
ਦਰ = ਵਿਖੇ, ਵਿਚ
ਜੰਗ = ਜੁਧ, ਲੜਾਈ
ਕੋਹ = ਪਹਾੜ

ਮਲਾਯਕ = ਫਰਿਸ਼ਤੇ, ਦੇਵਤੇ
  'ਮਲਕ' ਦਾ ਬਹੁਬਚਨ ਹੈ
ਸਿਫਤ = ਗੁਣ
ਚੂੰ = ਜੋ ਕਿ
ਬੜਾ
ਸੁਰਯਾ=ਖਿਤੀ ਤਾਰੇ
ਸ਼ਕੋਹ=ਤੇਜ, ਪਤਾਪ
ਸੁਰਯਾ ਸ਼ਕੋਹ= ਬੜਾ ਪਤਾਪ ਵਾਲਾ

ਅਰਥ

ਤੂੰ ਬੜੀ ਬਖਸ਼ਸ਼ ਵਾਲਾ ਹੈਂ, ਅਤੇ ਯੁਧ ਵਿਖੇ ਪਹਾੜ ਹੈਂ, ਦੇਵਤਿਆਂ ਵਰਗੇ ਗੁਣ ਹਨ, ਤੇ ਬੜਾ ਪ੍ਰਤਾਪ ਵਾਂਨ ਹੈਂ।

ਭਾਵ

ਹੇ ਔਰੰਗਜ਼ੇਬ!ਤੇਰੀ ਬਖਸ਼ਸ਼ ਭੀ ਬੜੀ ਹੈ, ਤੂੰ ਕੰਗਾਲ ਨੂੰ ਰਾਜਾ ਬਣਾ ਸਕਦਾ ਹੈਂ ਤੇ ਲੜਾਈ ਵਿਖੇ ਭੀ ਪਹਾੜ ਦੀ ਭਾਂਤ ਅਚਲ ਰਹਿਣ ਵਾਲਾ ਹੈ, ਤੇਰੇ ਵਿਖੇ ਫਰਿਸ਼ਤਿਆਂ ਵਰਗੇ ਗੁਣ ਹਨ ਅਤੇ ਤੂੰ ਬੜਾ ਪੀ ਬਾਦਸ਼ਾਹ ਹੈਂ।