ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

(੮੮) ਕਿ ਰੋਸ਼ਨ ਜ਼ਮੀਰ ਅਸਤ ਹੁਸਨਲ ਜਮਾਲ।
ਖੁਦਾਵੰਦ ਬਖਸ਼ਿੰਦਹੇ ਮੁਲਕੋ ਮਾਲ॥

(۸۸) که روشن ضمیر است و حسن الجمال - خداوند بخشنده ی ملک و مال

ਕਿ - ਜੋ
ਰੋਸ਼ਨ = ਪ੍ਰਕਾਸ਼ਮਾਨ
ਜ਼ਮੀਰ = ਦਿਲ, ਮਨ
ਅਸਤ = ਹੈ
ਹੁਸਨਲ = ਹੁਸਨ-ਅਲ=
     ਰੂਪ-ਦਾ
ਜਮਾਲ - ਸੁੰਦ੍ਰ

ਖੁਦਾਵੰਦ = ਮਾਲਿਕ,
ਸ੍ਵਾਮੀ ਬਖਸ਼ਿੰਦਹੋ = ਬਖਸ਼ਣੇ ਵਾਲਾਂ,
        ਦਾਨ ਦੇਣ ਵਾਲਾ
ਮੁਲਿਕ = ਦੇਸ਼, ਪ੍ਰਿਥਵੀ
ਮਾਲ= ਧਨ, ਪਦਾਰਥ

ਅਰਥ

ਜੋ ਮਨ ਦਾ ਪ੍ਰਕਾਸ਼ਮਾਨ ਹੈਂ, ਰੂਪ ਦਾ ਸੁੰਦ੍ਰ ਹੈਂ । ਮੁਲਕ ਅਤੇ ਮਾਲ ਦੇ ਬਖਸ਼ਣ ਦਾ ਮਾਲਿਕ ਹੈਂ।

ਭਾਵ

ਹੇ ਔਰੰਗਜ਼ੇਬ!ਤੂੰ ਦਿਲ ਦਾ ਭੀ ਪ੍ਰਕਾਸ਼ਮਾਨ ਹੈਂ,ਰੂਪ ਤੇਰਾ ਸੁੰਦ੍ਰ ਹੈ, ਦੇਸ਼ ਅਤੇ ਧਨ ਪਦਾਰਥ ਨੂੰ ਜਿਸ ਨੂੰ ਚਾਹੇਂ ਦੇ ਸਕਦਾ ਹੈਂ ਕਿਉਂਕਿ ਸਭ ਕੁਝ ਤੇਰੇ ਹੁਕਮ ਵਿਚ ਹੈ।