ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)

(੭੫)ਕਿ ਤਰਤੀਬ ਦਾਨਸ਼ ਬ ਤਦਬੀਰ ਤੇਗ਼ੀ।
ਖੁਦਾਵੰਦ ਦੇਗੋ, ਖੁਦਾਵੰਦ ਤੇਗ਼॥

(۸۷) به ترتیب دانش به تدبیر تیغ - خداوند دیگ و خداوند تیغ

ਕਿ = ਜੋ
ਤਰਤੀਬ =ਸੁਵਾਰਨਾ, ਠੀਕ
    ਕਰਨਾ
ਦਾਨਸ਼ = ਬੁੱਧੀ, ਦਾਨਾਈ,
    ਅਕਲਮੰਦੀ
ਬ = ਸਾਥ, ਵਾਲਾ
ਤਦਬੀਰ - ਜੁਗਤੀ, ਸੋਚਣਾਂ
ਤੇਗ = ਤਲਵਾਰ

ਖੁਦਾਵੰਦ = ਮਾਲਿਕ, ਧਨੀ
ਦੇਗੋ = ਲੰਗਰ ਦਾ
ਖੁਦਾਵੰਦ = ਮਾਲਿਕ, ਸ੍ਵਾਮੀ
ਤੇਗ -ਤਲਵਾਰ

ਅਰਥ

ਜੋ ਬੁੱਧੀ ਦੇ ਸੁਵਾਰਨਵਾਲਾ (ਤੇ) ਤਲਵਾਰ ਦੀ ਜੁਗਤੀ ਵਾਲਾ ਹੈਂ ਲੰਗਰ ਦਾ ਮਾਲਿਕ (ਤੇ) ਤਲਵਾਰ ਦਾ ਧਨੀ ਹੈਂ।

ਭਾਵ

ਹੇ ਔਰੰਗਜ਼ੇਬ! ਤੂੰ ਅਕਲ ਦੇ ਭੀ ਠੀਕ ਕਰਨ ਵਾਲਾ ਹੈਂ ਭਾਵ ਬੜਾ ਹੀ ਅਕਲਮੰਦ ਹੈਂ, ਤੇ ਤਲਵਾਰ ਦੀ ਜੁਗਤੀ ਵਾਲਾ ਹੈਂ ਅਰਥਾਤ ਸ਼ਸਤ੍ਰ ਵਿਦ੍ਯਾ ਨੂੰ ਭੀ ਤੂੰ ਭਲੀ ਪ੍ਰਕਾਰ ਜਾਣਦਾ ਹੈਂ ਤੇਰੇ ਲੰਗਰ ਭੀ ਅਨੇਕ ਚਲਦੇ ਹਨ ਤੋਂ ਹਥਿਆਰਾਂ ਦਾ ਭੀ ਤੁੰ ਮਾਲਿਕ ਹੈਂ ਭਾਵ ਸਾਰੀਆਂ ਫੌਜਾਂ ਭੀ ਤੇਰੀ ਆਗ੍ਯਾ ਵਿਖੇ ਹਨ।