ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)

(੮੩)ਅਗਰ ਸਦ ਕੁਰਾਂ ਰਾ ਬਖੁਰਦੀ ਕ਼ਸਮ।
ਮਰਾ ਏਤਬਾਰੇ ਨ ਯਕ ਜ਼ਰਹ ਦਮ॥

(٨٣) اگر صد قرآں را بخوردی قسم - مرا اعتبارے نه یک ذرّه دم

ਅਗਰ =ਜੇ
ਸਦ = ਸੌ
ਕੁਰਾਂ = ਕੁਰਾਂਨ,ਮੁਸਲਮਾਨਾਂ ਦੀ
     ਧਰਮ ਪੁਸਤਕ
ਰਾ = ਦੀ
ਬਖੁਰਦੀ = ਤੂੰ ਖਾਵੇਂ
ਕਸਮ = ਸੌਂਹ

ਮਰਾ = = ਮੈਨੂੰ
ਏਤਬਾਰੇ = ਭਰੋਸਾ
ਨ = ਨਹੀਂ
ਈਂ = ਇਸਤੋਂ
ਜ਼ਰਹ = ਜ਼ਰਾ ਭਰ, ਥੋੜਾ ਜੇਹਾ
ਦਮ = ਸ੍ਵਾਸ ਭਰ, ਛਿਣ ਭਰ

ਅਰਥ

ਜੇ ਤੂੰ ਸੌ ਭੀ ਕੁਰਾਂਨ ਦੀਆਂ ਸੌਹਾਂ ਖਾਵੇਂ ਮੈਨੂੰ ਇਸ ਤੋਂ ਜ਼ਰਾ ਭਰ ਭੀ ਛਿਣ ਲਈ ਭਰੋਸਾ ਨਹੀਂ ਹੈ।

ਭਾਵ

ਹੇ ਔਰੰਗਜ਼ੇਬ! ਜੇ ਤੂੰ ਕੁਰਾਨ ਦੀਆਂ ਸੈਂਕੜੇ ਕਸਮਾਂ ਖਾਕੇ ਮੈਨੂੰ ਵਿਸ੍ਵਾਸ ਦੇਵੇਂ, ਤਾਂ ਮੈਨੂੰ ਤੇਰੀਆਂ ਇਨਾਂ ਸੌਹਾਂ ਤੋਂ ਇਕ ਛਿਣ ਭਰ ਲਈ ਭੀ ਜਰਾ ਜਿਤਨਾਂ ਯਕੀਨ ਤੇਰੀ ਬਾਤ ਦਾ ਨਹੀਂ ਆਉਂਦਾ ਹੈ, ਕਿਉਂ ਜੋ ਮੈਨੇ ਤੈਨੂੰ ਭਲੀ ਪ੍ਰਕਾਰ ਅਜ਼ਮਾ ਲਿਆ ਹੈ, ਕਿ ਤੇਰੀਆਂ ਸਭ ਬਾਤਾਂ ਝੂਠੀਆਂ ਹਨ।