ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

(੮੧) ਤੁਰਾ ਮਨ ਨ ਦਾਨਮ ਕਿ ਯਜ਼ਦਾਂ ਸ਼ਨਾਸ।
ਬਰਾਮਦ ਜ਼ਿ` ਤੋ ਕਾਰਹਾ ਦਿਲ ਖਰਾਸ਼॥

(٨١) ترا من ندانم که یزداں شناس- بر آمد ز تو کار ها دلخراش

ਤੁਰਾ = ਤੈਨੰ
ਮਨ = ਮੈ
ਨ = ਨਹੀਂ
ਦਾਨਮ = ਮੈਂ ਜਾਣਦਾਂ ਹਾਂ
ਕਿ = ਜੋ
ਯਜ਼ਦਾਂ =ਵਾਹਿਗੁਰੂ
ਸ਼ਨਾਸ = ਪਛਾਨਣੇ ਵਾਲਾ

ਬਰਾਮਦ = ਆਉਂਦੇ ਹਨ,
      ਪ੍ਰਗਟ ਹੁੰਦੇ ਹਨ
ਜ਼ਿ = ਸੇ, ਤੋ
ਤੋਂ = ਤੂੰ
ਕਾਰਹ = ਕੰਮ
ਦਿਲ = ਦਿਲ, ਮਨ, ਚਿੱਤ
ਖਰਾਸ਼ = ਛਿੱਲਣ ਵਾਲੇ ਭਾਵ
      ਦੁਖ ਦੇਣ ਵਾਲੇ

ਅਰਥ

ਮੈਂ ਤੈਨੂੰ ਵਾਹਿਗੁਰੂ ਦੇ ਪਛਾਣਨ ਵਾਲਾ ਨਹੀਂ ਜਾਣਦਾ ਹਾਂ (ਕਿਉਂਕਿ) ਤੈਥੋਂ ਦੁਖ ਦੇਣ ਵਾਲੇ ਕੰਮ ਪ੍ਰਗਟ ਹੋਏ ਹਨ।

ਭਾਵ

ਹੇ ਔਰੰਗਜ਼ੇਬ! ਜੇ ਤੂੰ ਵਾਹਿਗੁਰੂ ਦੇ ਪਛਾਣਨ ਵਾਲਾ ਹੁੰਦਾ ਤਾਂ ਤੂੰ ਧਾਰਮਕ ਕੰਮਾਂ ਵਿਖੇ ਸਹਾਇਤਾ ਕਰਦਾ ਪਰ ਹੁਣ ਜੋ ਤੈਥੋਂ ਦੁਖ ਦੇਣ ਵਾਲੇ ਕੰਮ ਪ੍ਰਗਟ ਹੋਏ ਹਨ ਅਰਥਾਤ ਤੈਨੇ ਪਹਾੜੀ ਮੂਰਤੀਪੂਜਕ ਰਾਜਿਆਂ ਦੇ ਕਹੇ ਸਾਨੂੰ ਦੁਖ ਦਿਤਾ ਹੈ ਜਿਨਾਂ ਦੇ ਨਾਲ ਕਿ ਸਾਡਾ ਧਾਰਮਿਕ ਝਗੜਾ ਸੀ ਅਰਥਾਤ ਓਹ ਮੂਰਤੀ ਪੂਜਕ ਸਨ ਅਤੇ ਮੈਂ ਮੂਰਤੀਆਂ ਦੇ ਭੰਨਣ ਵਾਲਾ ਹਾਂ, ਇਸ ਲਈ ਹੁਣ ਮੈਨੂੰ ਪੱਕਾ ਵਿਸਵਾਸ ਹੋਗਿਆ ਹੈ ਕਿ ਤੂੰ ਵਾਹਿਗੁਰੂ ਦੇ ਜਾਨਣ ਵਾਲਾ ਨਹੀਂ ਹੈਂ॥