ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

(੭੮)ਵਗਰ ਸ਼ਹਿ ਤੂ ਈਂ ਰਾ ਫਰਾਮੂਸ਼ ਕੁਨਦ।
ਤੁਰਾ ਹਮ ਫਰਾਮੋਸ਼ ਯਜ਼ਦਾਂ ਕੁਨਦ॥

(٧٨) وگر نه تو این هم فراموش کند - ترا هم فراموش یزداں کند

ਵਗਰ - ਜੇ, ਅਗਰ
ਸ਼ਹਿ = ਬਾਦਸ਼ਾਹ
ਤੁ = ਤੈਨੂੰ
ਈਂ = ਇਸ}
         }ਇਸਨੂੰ
ਰਾ = ਨੂੰ}
ਫਰਾਮੋਸ਼ - ਭੁੱਲਣਾਂ
ਕੁਨਦ - ਕਰੇਂ

ਤੁਰਾ * ਤੈਨੰ
ਹਮ = ਭੀ
ਫਰਾਮੋਸ਼ = ਭੁਲਣਾਂ
ਯਜ਼ਦਾਂ = ਵਾਹਿਗੁਰੂ
ਕੁਨਦ - ਕਰੇ

ਅਰਥ

ਹੇ ਬਾਦਸ਼ਾਹ ! ਜੇ ਤੂੰ ਇਸਨੂੰ ਭੀ ਭੁਲਾ ਦੇਵਾਂਗਾ, ਵਾਹਿਗੁਰੂ ਤੈਨੂੰ ਭੀ ਭੁਲਾ ਦੇਵੇਗਾ।

ਭਾਵ

ਹੇ ਔਰੰਗਜ਼ੇਬ!ਜੇ ਤੂੰ ਇਸ ਬਾਤ ਨੂੰ ਭੁਲ ਜਾਵੇਂਗਾ ਕਿ ਅਸੀਂ ਵਾਹਿਗੁਰੂ ਦੀ ਦਰਗਾਹ ਤੋਂ ਆਏ ਹਾਂ ਤਾਂ ਤੈਨੂੰ ਭੀ ਵਾਹਿਗੁਰੂ ਭਲਾ ਦੇਵੇਗਾ ਅਰਥਾਤ ਜੋ ਉਸ ਵਾਹਿਗੁਰੂ ਦੇ ਭੇਜਿਆਂ ਹੋਇਆਂ ਦੀ ਕਦਰ ਤੇ ਮਾਨ ਨਹੀਂ ਕਰਦੇ ਵਾਹਿਗੁਰੂ ਭੀ ਉਨਾਂ ਦਾ ਕੋਈ ਮਾਨ ਨਹੀਂ ਕਰਦਾ ਤੇ ਓਹ ਵਾਹਿਗੁਰੂ ਦੀ ਦ੍ਰਿਸ਼੍ਟੀ ਤੋਂ ਗਿ ਜਾਂਦੇ ਹਨ॥