ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

(੭੭)ਕਿ ਮਾਂ ਬਾਰਗਾਹ ਹਜ਼ਰਤ ਆਯਮ ਸ਼ੁਮਾ।
ਅਜ਼ਾਂ ਰੋਜ਼ ਬਾਸ਼ੀ ਤੋ ਸ਼ਾਹਦ ਹਮਾ॥

(٧٧) که ما بارگاہ حضرت آیم شما - ازاں روز باشی تو شاہد ہما

ਕਿ = ਜੋ
ਮਾਂ = ਅਸੀਂ, ਹਮ
ਬਾਰਗਹ = ਕਚੈਹਰੀ, ਦਰਗਾਹ
ਹਜ਼ਰਤ = ਖੁਦਾ, ਵਾਹਿਗੁਰੂ
ਆਯਮ = ਮੈਂ ਆਇਆ ਹਾਂ
ਸ਼ਮਾ = ਤੁਮਾਰੇ, ਤੁਹਾਡੇ

ਅਜ਼ਾਂ ਰੋਜ਼ = ਉਸ ਦਿਨ-
  ਅਰਥਾਤ ਅੰਤ ਵਾਲੇ ਦਿਨ।
  ਮੁਸਲਮਾਨਾਂ ਦਾ ਖਿਆਲ
  ਹੈ ਕਿ ਜਦ ਕਿਆਮਤ
  ਹੋਵੇਗੀ ਉਸ ਦਿਨ ਖੁਦਾ ਦੇ
  ਅੱਗੇ ਸਭ ਦਾ ਫੈਸਲਾ ਹੋਵੇ
  ਗਾ ਤੇ ਉਸ ਵੇਲੇ ਗਵਾਹੀ-
  ਆਂ ਲਈਆਂ ਜਾਣਗੀਆਂ.
ਬਾਸ਼ੀ = ਤੂੰ ਹੋਵੇਂ
ਤੋ = ਤੂੰ
ਸ਼ਾਹਦ = ਗੁਵਾਹ, ਸਾਖੀ
ਹਮਾਂ = ਓਹੀ, ਭੀ

ਅਰਥ

ਅਸੀਂ ਤੁਹਾਡੇ ਖੁਦਾ ਦੀ ਦਰਗਾਹ ਤੋਂ ਆਏ ਹਾਂ ਉਸ ਦਿਨ (ਕਿਆਮਤ ਨੂੰ) ਓਹ ਤੁਹਾਡਾ (ਖੁਦਾ) ਹੀ ਗਵਾਹ ਹੋਵੇਗਾ।

ਭਾਵ

ਹੇ ਔਰੰਗਜ਼ੇਬ!ਅਸੀਂ ਉਸ ਅਕਾਲ ਪੁਰਖ ਦੀ ਦਰਗਾਹ ਤੋਂ ਧਰਮ ਪ੍ਰਚਾਰ ਲਈ ਆਏ ਹਾਂ ਜਿਸਨੂੰ ਕਿ ਤੁਸੀਂ ਭੀ ਮੰਨਦੇ ਹੋ ਜੋ ਤੈਨੂੰ ਇਸ ਬਾਤ ਦਾ ਯਕੀਨ ਨਹੀਂ ਤਾਂ ਕਿਆਮਤ ਦੇ ਦਿਨ ਖੁਦਾ ਆਪ ਗਵਾਹੀ ਦੇਵੇਗਾ, ਇਸ ਲਈ ਤੈਨੂੰ ਚਾਹੀਦਾ ਹੈ ਕਿ ਇਸ ਬਾਤ ਪਰ ਵਿਸ਼ਵਾਸ ਕਰੇਂ, ਐਸਾ ਨਾ ਹੋਵੇ ਕਿ ਕਿਆਮਤ ਦਿਨ ਤੈਨੰ ਪਛਤਾਉਣਾ ਪਵੇ॥