ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

(੭੫)ਚਿ ਮਰਦੀ ਕਿ ਅਖ਼ਗਰ ਖਮੋਸ਼ਾਂ ਕੁਨੀ।
ਕਿ ਆਤਿਸ਼ ਦਮਾਂ ਰਾ ਫਿਰੋਜ਼ਾਂ ਕੁਨੀ॥

(۷۵) چه مردی که اخگر خموشاں کنی که آتش دماں را فروزان کنی

ਚਿ = ਕਿਆ
ਮਰਦੀ = ਬਹਾਦੁਰੀ
ਕਿ = ਜੋ, ਕਿ
ਅਖ਼ਗਰ = ਚਿੰਗਿਆੜੇ
ਖਮੋਸ਼ਾ ਕੁਨੀ = ਚੁਪ ਚਾਪ ਕਰੇਂ
     ਭਾਵ ਬੁਝਾਵੇ (ਫਾਰਸੀ
   ਵਿਖੇ ਅੱਗ ਦੇ ਬੁਝਾਉਣ
      ਲਈ ਆਉਂਦਾ ਹੈ

ਕਿ - ਜੋ, (ਤੇ)
ਆਤਿਸ਼ - ਅੱਗ, ਅਗਨੀ
ਦਮਾਂ = ਤੇਜ, ਪ੍ਰਚੰਡ
ਰਾ = ਨੂੰ
ਫਿਰੋਜ਼ਾਂ = ਜਲਾਉਣਾ,
        ਭੜਕਾਉਣਾ
ਕੁਨੀ=ਕਰੇਂ

ਅਰਥ

ਕਿਆ ਬਹਾਦੁਰੀ ਹੈ ਕਿ ਤੂੰ ਚੰਗਿਆੜਿਆਂ ਨੂੰ ਬੁਝਾਵੇਂ, ਤੇ ਤੇਜ ਅੱਗ ਨੂੰ ਭੜਕਾਵੇਂ?

ਭਾਵ

ਹੇ ਔਰੰਗਜ਼ੇਬ!ਚੰਗਿਆੜਿਆਂ ਦੇ ਬੁਝਾਉਣ ਦੀ ਭਾਂਤ ਛੋਟੇ ਛੋਟੇ ਬਚਿਆਂ ਤੇ ਨਿਰਬਲਾਂ ਦੇ ਮਾਰਨ ਵਿਖੇ ਕੋਈ ਬਹਾਦਰੀ ਨਹੀਂ ਹੈ ਅਤੇ ਨਾਂ ਕੋਈ ਅਕਲਮੰਦ ਆਦਮੀ ਇਸ ਕੰਮ ਨੂੰ ਪਸਿੰਦ ਕਰਦਾ ਹੈ ਕਿ ਚੰਗਿਆੜੇ ਬੁਝਾਏ ਜਾਣ ਪਰ ਤੇਜ ਅੱਗ ਨੂੰ ਭੜਕਾਇਆ ਜਾਵੇ ਹੁਣ ਤੇਰੇ ਇਸ ਕੰਮ ਨੇ ਖਾਲਸੇ ਦੇ ਦਿਲ ਦੀ ਅੱਗ ਨੂੰ ਭੜਕਾ ਦਿਤਾ ਹੈ ਇਸ ਲਈ ਤੂੰ ਹੁਣ ਬੇਫਿਕਰ ਨਾਂ ਹੋ ਓਹ ਸਮਾਂ ਨੇੜੇ ਹੈ ਜਦੋਂ ਕਿ ਜ਼ਾਲਮਾਂ ਨੂੰ ਇਸ ਅਗਨੀ ਵਿਖੇ ਭਸਮ ਹੋਣਾ ਪਵੇਗਾ ਜੋ ਕਿ ਤੈਨੇ ਤੇ ਤੇਰੇ ਸਰਦਾਰਾਂ ਭੜਕਾਈ ਹੈ।