ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੮)
(੭੪)ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।
ਕਿ ਬਾਕੀ ਬਿਮਾਂਦਹ ਅਸਤ ਪੇਚੀਦਹ ਮਾਰ॥
(٧٤) چها شد که چون بچگان کشته چار- که باقی بماندست پیچده مار
ਚਿਹਾ = ਕੀ, ਕਿਆ
|
ਕਿ = ਅਜੇ, ਹੁਣ ਤਕ
|
ਅਰਥ
ਕੀ ਹੋਇਆ? ਜੇ ਤੂੰ ਚਾਰ ਬੱਚਿਆਂ ਨੂੰ ਮਾਰ ਦਿਤਾ, ਅਜੇ ਜ਼ਹਿਰੀ ਸੱਪ ਬਾਕੀ ਰਹਿ ਗਿਆ ਹੈ।
ਭਾਵ
ਹੇ ਔਰੰਗਜ਼ੇਬ! ਕੀ ਹੋਇਆ ਜੇ ਤੈਂ ਸਾਡੇ ਚਾਰ ਬੱਚੇ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤੇ ਸਿੰਘ ਨੂੰ ਮਾਰ ਦਿਤਾ ਤੂੰ ਇਨਾਂ ਨੂੰ ਮਾਰਕੇ ਖੁਸ਼ੀ ਨਾਂ ਜਿਤਾ ਅਤੇ ਬੇਫਿਕਰ ਨਾਂ ਹੋ ਅਜੇ ਜ਼ਹਿਰੀ ਸੱਪ ਅਰਥਾਤ ਖਾਲਸਾ ਸਾਡਾ ਪੰਜਵਾਂ ਭੁਜੰਗੀ ਬਾਕੀ ਹੈ ਜਿਸਨੇ ਤੇਰੇ ਜੁਲਮ ਦਾ ਬਦਲਾ ਤੈਂਨੂੰ ਤੇ ਤੇਰੀ ਨਸਲ ਦੇਣਾਂ ਹੈ॥