(ਓ)
ਭੁਮਿਕਾ !
੧ਓ ਵਾਹਿਗੁਰੂ ਜੀ ਕੀ ਫਤਹ
ਬੀਰ ਖਾਲਸਾ ਜੀ ! (ਸ੍ਰੀ ਜ਼ਫਰਨਾਮੇਂ ਦੀ ਵਿਯਾਖ੍ਯਾ ਕਰਨ ਤੋਂ ਪਹਿਲਾਂ ਏਹ ਜ਼ਰੂਰੀ ਪਰਤੀਤ ਹੁੰਦਾ ਹੈ ਕਿ ਆਪ ਪ੍ਰਤੀ ਇਹ ਭੀ ਪ੍ਰਗਟ ਕੀਤਾ ਜਾਵੇ ਕਿ ਇਸ ਜ਼ਫਰਨਾਮੇਂ ਦਾ ਔਰੰਗਜ਼ੇਬ ਆਲਮਗੀਰ ਸ਼ਹਨਸ਼ਾਹ ਹਿੰਦ ਵਲ ਲਿਖੇ ਜਾਣ ਦਾ ਕੀ ਕਾਰਣ ਹੈ? ਕਿਉਂਕਿ ਉਸ ਸਾਰੇ ਪ੍ਰਸੰਗ ਦੇ ਸਮਝਣ ਪਿਛੋਂ ਜ਼ਫਰਨਾਮੇਂ ਦਾ ਸਮਝਣਾ ਬਹੁਤ ਸfਹਿਲ ਹੋ ਜਾਂਦਾ ਹੈ ਇਸ ਲਈ ਉਸ ਸਾਰੇ ਪ੍ਰਸੰਗ ਨੂੰ ਵਿਸਤਾਰ ਸੰਜੁਗਤ ਲਿਖਿਆ ਜਾਂਦਾ ਹੈ॥
ਖਾਲਸਾ ਜੀ ! ਏਹ ਆਪਨੂੰ ਵਿੱਦਤ ਹੀ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਸਾਰ ਪਰ ਧਰਮ ਪ੍ਰਗਟਾਉਣ ਲਈ ਹੀ ਅਕਾਲ ਪੁਰਖ ਵੱਲੋਂ ਭੇਜੇ ਗਏ. ਉਨ੍ਹਾਂ ਨੇ ਆਪ ਆਪਣੀ ਰਚਨਾਂ ਵਚਿਤ੍ਰ ਨਾਟਿਕ ਵਿਖੇ ਫੁਰਮਾਇਆ ਹੈ:-
ਕਹਿਯੋ ਪ੍ਰਭੁ ਸੋ ਭਾਖ ਹੋਂ, ਕਿਸੁ ਨ ਕਾਨ ਰਾਖ ਹੋਂ.
ਕਿਸੂ ਨ ਭੇਖ ਭੀਜ ਹੋਂ, ਅਲੇਖ ਬੀਜ ਬੀਜ ਹੋਂ.
ਪਖਾਣ ਪੂਜ ਹੌਂਨਹੀਂ, ਨ ਭੇਖ ਭੀਜ ਹੋਂ ਕਹੀਂ.
ਅਨੰਤ ਨਾਮ ਰਾਇਹੋਂ, ਪਰੱਮ ਪੁਰਖ ਪਾਇਹੋਂ.
ਜਟਾਂ ਨਾ ਸੀਸ ਧਾਰ ਹੋਂ, ਨ ਮੁੰਦ੍ਰਕਾ ਸੁਧਾਰ ਹੋਂ.
ਨ ਕਾਨੇ ਕਾ ਕੀ ਧਰੋਂ, ਕਹਿਯੋ ਪ੍ਰਭੂ ਸੋ ਮੈ ਕਰੋਂ ੩੬.-੬
"ਹਮ ਇਹ ਕਾਜ ਜਗਤ ਮੇਂ ਆਏ,
ਧਰਮ ਹੇਤ ਗੁਰਦੇਵ ਪਠਾਏ." ੪੨-੬