ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

(੭੧)ਕਿ ਓ ਬੇ ਨਿਗੂੰ ਅਸਤ ਓ ਬੇ ਚਗੂੰ।
ਕਿ ਓ ਰਹਨੁਮਾ ਅਸਤ ਓ ਰਹਿ ਨਮੂੰ॥

(٧١) که او بی نگون است و او بیچگوں - که او رهنما است و او رهنموں


ਕਿ = ਜੋ
ਓ = ਓਹ
ਬੇ ਨਿਗੂੰ=ਬੇ-ਨਿਗੂਨ=ਝੁਕਣ
     ਤੋਂ ਰਹਿਤ, ਜੋ ਕਿਸੇ
     ਅਗੇ ਨਾਂ ਝੁਕੇ
ਅਸਤ = ਹੈ
ਓ = ਓਹ
ਬੇ ਚਗੂੰ = ਬੇ-ਮਾਨਿੰਦ=
   ਅਦੁਤੀਯ, ਜਿਸਦੇ ਨਾਲਦਾ
     ਕੋਈ ਹੋਰ ਨਾਂ ਹੋਵੇ

ਕਿ = ਜੋ
ਓ = ਓਹ
ਰਹਨੁਮਾ = ਰਾਹ ਦਿਖਾਉਣ
         ਵਾਲਾ
ਅਸਤ = ਹੈ
ਓ = ਓਹ
ਰਹਿ ਨਮੂੰ = ਰਾਹ ਦਿਖਾਉਣ
         ਵਾਲਾ, ਗੁਰੂ

ਅਰਥ

ਜੋ ਓਹ (ਅਕਾਲ ਪੁਰਖ) ਕਿਸੇ ਅੱਗੇ ਨਹੀਂ ਝੁਕਦਾ (ਅਤੇ) ਓਹ ਅਦੁਤੀਯ ਹੈ, ਜੋ ਓਹ ਰਾਹ ਦੇ ਦਿਖਾਉਣ ਵਾਲਾ ਹੈ ਅਤੇ ਓਹੀ ਗੁਰੂ ਹੈ।

ਭਾਵ

ਹੇ ਔਰੰਗਜ਼ੇਬ! ਦੇਖ ਕਿ ਉਸ ਵਾਹਿਗੁਰੂ ਨੂੰ ਕਿਸੇ ਅਗੇ ਝੁਕਣ ਦੀ ਲੋੜ ਨਹੀਂ, ਕਿਉਂ ਜੋ ਆਪਣੇ ਵੱਡੇ ਦੋ ਅਗੇ ਮੱਥਾ ਟੇਕਣ ਲਈ ਝੁਕਣਾਂ ਪੈਂਦਾ ਹੈ ਪਰ ਉਸ ਵਾਹਿਗੁਰੂ ਤੋਂ ਕੋਈ ਹੋਰ ਬੜਾ ਨਹੀਂ ਹੈ ਇਸ ਲਈ ਓਹ ਝੁਕਣ ਤੋਂ ਰਹਿਤ ਹੈ, ਇਸ ਲਈ ਓਹ ਅਦੁਤੀਯ ਹੈ ਕਿਉਂ ਜੋ ਉਸਤੋਂ ਵੱਡਾ ਤਾਂ ਕੀ ਉਸ ਜੇਹਾ ਭੀ ਕੋਈ ਨਹੀਂ ਹੈ, ਅਤੇ ਓਹੀ ਭੁੱਲਿਆਂ ਭਟਕਿਆਂ ਨੂੰ ਰਸਤਾ ਦਸਣ ਵਾਲਾ ਹੈ ਅਤੇ ਓਹੀ ਗ੍ਯਾਨ ਦਾ ਦਾਤਾ ਹੈ।