ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)ਕਿ ਓਰਾ ਚੁ ਇਸਮ ਅਸਤ ਆਜਿਜ਼ ਨਿਵਾਜ਼।
ਕਿ ਓ ਬੇਸਪਾਸ ਅਸਤ ਓ ਬੇ ਨਿਯਾਜ਼॥

(٧٠) که او را چو اسم است عاجز نواز - که او بے سپاس است و اوبے نیاز

ਕਿ = ਜੋ
ਓਰਾ = ਉਸਦਾ
ਚੁ = ਜਦੋਂ ਕਿ
ਇਸਮ = ਨਾਮ = ਨਾਂਉ
ਅਸਤ = ਹੈ
ਆਜਿਜ਼ ਨਿਵਾਜ਼ = ਦੀਨਾਂ ਦੀ
     ਪਾਲਨਾ ਕਰਨ ਵਾਲਾ,
     ਦੀਨ ਰਖ੍ਯਕ

ਕਿ = ਜੋ ਕਿ
ਓ = ਓਹ
ਬੇਸਪਾਸ = ਬੇ-ਸਪਾਸ=ਬਿਨਾਂ
     ਧਨ੍ਯਵਾਦ, ਧਨ੍ਯਵਾਦ
         ਰਹਿਤ
ਅਸਤ = ਹੈ
ਓ = ਓਹ
ਬੇਨਿਯਾਜ਼ = ਬੇ-ਨਿਆਜ਼=
   ਬਿਨਾਂ-ਇਛ੍ਯਾ, ਬੇਲੋੜ

ਅਰਥ

ਜੋ ਉਸਦਾ ਨਾਂਉ ਦੀਨ ਰਖ੍ਯਕ ਹੈ (ਤੇ) ਓਹ ਧਨ੍ਯਵਾਦ ਰਹਿਤ ਹੈ (ਅਤੇ) ਬੇਲੋੜ ਹੈ।

ਭਾਵ

ਹੇ ਔਰੰਗਜ਼ੇਬ! ਮੈਂ ਤੈਨੂੰ ਫੇਰ ਕਹਿੰਦਾ ਹਾਂ ਕਿ ਉਸ ਅਕਾਲਪੁਰਖ ਦਾ ਨਾਉਂ ਹੀ ਦੀਨ ਰਖ੍ਯਕ ਹੈ, ਭਾਵ ਓਹ ਕਮ- ਜ਼ੋਰਾਂ ਦੀ ਸਹਾਇਤਾ ਕਰਦਾ ਹੈ ਅਤੇ ਫੇਰ ਓਹ ਕੈਸਾ ਹੈ ਕਿ ਓਹ ਧਨ੍ਯਵਾਦ ਰਹਿਤ ਹੈ, ਅਰਥਾਤ ਉਸਨੂੰ ਵਡਿਆਈ ਦੀ ਲੋੜ ਨਹੀਂ ਅਤੇ ਨਾਂਹੀ ਓਹ ਹੋਰ ਕਿਸੀ ਚੀਜ਼ ਦੀ ਇਛ੍ਯਾਾ ਰਖਦਾ ਹੈ. ਇਸ ਲਈ ਤੈਨੂੰ ਭੀ ਚਾਹੀਦਾ ਹੈ ਕਿ ਤੂੰ ਉਸ ਵਾਹਿਗੁਰੂ ਦੇ ਦੀਨ ਰਖ੍ਯਕ ਗੁਣਾਂ ਨੂੰ ਆਪਣੇ ਵਿਖੇ ਧਾਰਨ ਕਰੇਂ ਤੇ ਲੋਕਾਂ ਦੀ ਝੂਠੀ ਖੁਸ਼ਾਮਦ ਵਿਖੇ ਨਾਂ ਫਸੇਂ ਤੇ ਕਿਸੀ ਪ੍ਰਕਾਰ ਦੀ ਰਿਸ਼ਵਤ ਦਾ ਲਾਲਚ ਨਾਂ ਕਰੇਂ॥