ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

(੬੯)ਹਮ ਅਜ਼ ਪੀਰ ਮੋਰੋ ਹਮ ਅਜ਼ ਪੀਲ ਤਨ।
ਕਿ ਅਜਿਜ਼ ਨਿਵਾਜ਼ ਅਸਤ ਗ਼ਾਫਲ ਸ਼ਿਕੰਨ॥।

(٦٩) هم از پیر مور و هم از پیل تن - که عاجز نواز است و غافل شکن

ਹਮ = ਭੀ
ਅਜ਼ -ਤੋਂ
ਪੀਰ - ਬੁੱਢੀ, ਭਾਵ ਦੁਰਬਲ,
      ਨਿਰਬਲ
ਮੋਰੋ - ਕੀੜੀ
ਹਮ = ਭੀ
ਅਜ਼ -ਤੋਂ
ਪੀਲ ਤਨ = ਹਾਥੀ ਜੇਹਾ
    ਸ਼ਰੀਰ ਭਾਵ ਤਕੜਾ
    ਹਾਥੀ, ਹੰਕਾਰੀ

ਕਿ = ਜੋ
ਆਜਿਜ਼ ਨਿਵਾਜ਼ = ਦੀਨ-
  ਰਖ੍ਯਕ = ਨਿਰਬਲਾਂ ਦੀ
  ਸਹਾਇਤਾ ਕਰਨ ਵਾਲਾ
ਅਸਤ =ਹੈ
ਗਾਫਲ - ਹੰਕਾਰੀ, ਭੁਲਿਆ
    ਹੋਇਆ
ਸ਼ਿਕੰਨ = ਮਾਰਨ ਵਾਲਾ,
      ਤੋੜਨ ਵਾਲਾ

ਅਰਥ

ਦੁਰਬਲ ਕੀੜੀ ਤੋਂ ਲਾਕੇ ਤਾਕਤਵਰ ਹਾਥੀ ਤਕ, ਦੀਨਾਂ ਦੀ ਰੱਛਿਆ ਕਰਨ ਵਾਲਾ ਹੈ (ਤੇ) ਹੰਕਾਰੀਆਂ ਦੇ ਮਾਰਨ ਵਾਲਾ ਹੈ।

ਭਾਵ

ਹੇ ਔਰੰਗਜ਼ੇਬ! ਓਹ ਅਕਾਲਪੁਰਖ ਵਾਹਿਗੁਰੂ ਦੁਰਬਲ ਹੈ ਯਾ ਕੀੜੀ ਤੋਂ ਲਾਕੇ ਤਕੜੇ ਹਾਥੀ ਤਕ ਸਭ ਦੀ ਜਾਣਦਾ ਹੈ ਯਾ ਮਾੜੀ ਕੀੜੀ ਤੋਂ ਲਾਕੇ ਤਕੜੇ ਹਾਥੀ ਤਕ ਸਭ ਉਸਦੇ ਉਤਪਤ ਕੀਤੇ ਹੋਏ ਹਨ ਪਰ ਉਨਾਂ ਵਿਖੇ ਜੋ ਕਮਜ਼ੋਰ ਤੇ ਅਨਾਥ ਹਨ ਓਹ ਉਨਾਂ ਦੀ ਸਹਾਇਤਾ ਕਰਦਾ ਹੈ, ਪਰ ਜੋ ਉਸਨੂੰ ਭੁਲੇ ਹੋਏ ਹਨ ਉਨਾਂ ਦੇ ਮਾਰਨ ਵਾਲਾ ਹੈ। ਸੋ, ਹੁਣ ਜੋ ਤੂੰ ਹਾਥੀ ਦੀ ਭਾਂਤ ਹੰਕਾਰੀ ਹੋ ਰਿਹਾ ਹੈਂ ਤੇ ਦੁਰਬਲਾਂ ਨੂੰ ਕੀੜੀ ਦੀ ਭਾਂਤ ਦ੍ਰਿਸ਼ਟੀ ਵਿਖੇ ਹੀ ਨਹੀਂ ਲਿਆਉਂਦਾ ਹੈ ਇਸ ਲਈ ਤੂੰ ਯਾਦ ਰੱਖ ਕਿ ਤੂੰ ਉਸ ‘ਗਾਫਲ ਸ਼ਿਕੰਨ' ਵਾਹਿਗੁਰੂ ਤੋਂ ਮਾਰਿਆ ਜਾਵੇਗਾ।