(੭੨)
(੬੮)ਖੁਦਾਵੰਦ ਏਜ਼ਦ ਜ਼ਮੀਨੋ ਜ਼ਮਾਂ।
ਕੁਨਿੰਦਹ ਅਸਤ ਹਰ ਯਕ ਮਕੀਨੋਂ ਮਕਾਂ॥
(٦٨) خداوند ایزد زمین و زماں - کننده است هر یک مکین و مکاں
ਖੁਦਾਵੰਦ = ਮਾਲਿਕ
|
ਕਨਿੰਦਹ - ਕਰਨੇਵਾਲਾ
|
ਅਰਥ
ਓਹ ਮਾਲਿਕ ਲੋਕ ਪ੍ਰਲੋਕ ਦੇ ਉਤਪਤ ਕਰਨ ਵਾਲਾ ਹੈ, ਪੁਰਸ਼ਾਂ ਤੇ ਅਸਥਾਨਾਂ ਦੇ ਬਨਾਉਣ ਵਾਲਾ ਹੈ।
ਭਾਵ
ਹੇ ਔਰੰਗਜ਼ੇਬ! ਓਹ ਅਕਾਲ ਪੁਰਖ ਲੋਕ ਪ੍ਰਲੋਕ ਦਾ ਕੇਵਲ ਮਾਲਿਕ ਹੀ ਨਹੀਂ ਹੈ ਸਗਵਾਂ ਉਸਨੇ ਉਨਾਂ ਨੂੰ ਉਤਪਤ ਭੀ ਕੀਤਾ ਹੈ ਤੇ ਸਾਰੀਆਂ ਪ੍ਰਿਥਵੀਆਂ ਤੇ ਬ੍ਰਹਮੰਡਾਂ ਤੇ ਉਨ੍ਹਾਂ ਵਿਖੇ ਰਹਿਣ ਵਾਲੇ ਸਭ ਉਸਦੇ ਹੀ ਬਣਾਏ ਹੋਏ ਹਨ, ਕਿਆ ਤੂੰ ਨਹੀਂ ਜਾਣਦਾ ਕਿ ਤੇਰੇ ਉਤਪਤ ਕਰਨ ਵਾਲਾ ਭੀ ਓਹੀ ਅਕਾਲ ਪੁਰਖ ਹੈ ਇਸ ਲਈ ਤੈਨੂੰ ਚਾਹੀਦਾ ਹੈ ਕਿ ਤੂੰ ਉਸਨੂੰ ਹਰਦਮ ਯਾਦ ਰਖੇਂ ਤੇ ਉਸਦੀ ਉਤਪਤ ਕੀਤੀ ਹੋਈ ਸਿਸ਼੍ਟੀ ਨੂੰ ਦੁਖ ਨਾਂ ਦੇਵੇਂ।