ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

(੬੬)ਤੂ ਗਾਫ਼ਲ ਮਸ਼ਉ ਮਰਦ ਯਜ਼ਦਾਂ ਸ਼ਨਾਸ।
ਕਿ ਓ ਬੇ ਨਿਯਾਜ਼ ਅਸਤ ਓ ਬੇ ਸਪਾਸ॥

(٦٦) تو غافل مشو مرد یزداں حراس - که او بے نیاز از او بی سپاس

ਤ = ਤੂੰ
ਗਾਫ਼ਲ = ਬੇ ਖਬਰ, ਨਚਿੰਤ
ਮਸ਼ਉ = ਨਾਂ ਹੋ
ਮਰਦ = ਆਦਮੀ (ਇਹ
ਸੰਬੋਧਨ ਲਈ ਆਯਾ ਹੈ, ਹੇ ਭਾਈ)
ਯਜ਼ਦਾਂ = ਵਾਹਿਗੁਰੂ
ਸ਼ਨਾਸ = ਪਹਿਚਾਣ, ਜਾਨ

ਕਿ = ਜੋ
ਓ = ਓਹ
ਬੇ ਨਿਯਾਜ਼ = ਬੇ-ਨਿਆਜ਼,
          ਬੇ ਲੋੜ
ਅਸਤ = ਹੈ
ਓ = ਓਹ
ਬੇਸਪਾਸ = (ਬੇ-ਸਪਾਸ)
  ਬਿਨਾ-ਧਨ੍ਯਵਾਦ, ਬੇਖੁਸ਼ਾਮਦ

ਅਰਥ

ਹੇ ਭਾਈ! ਤੂੰ ਨਿਸਚਿੰਤ ਨਾਂ ਹੋ, ਤੇ ਵਾਹਿਗੁਰੂ ਨੂੰ ਜਾਣ, ਕਿਉਂਕਿ ਓਹ ਬੇਲੋੜ ਹੈ, ਅਤੇ ਧਨ੍ਯਵਾਦ ਤੋਂ ਰਹਿਤ ਹੈ।।

ਭਾਵ

ਹੇ ਔਰੰਗਜ਼ੇਬ! ਤੂੰ ਬੇ ਫਿਕਰ ਹੋਕੇ ਹੋਰਨਾਂ ਨੂੰ ਨਾ ਮਾਰ ਉਸ ਵਾਹਿਗੁਰੂ ਨੂੰ ਪਛਾਣ ਕਿਉਂਕਿ ਉਸ ਅਕਾਲ ਪੁਰਖ ਨੂੰ ਕਿਸੇ ਦੀ ਲੋੜ ਨਹੀਂ ਹੈ, ਅਰਥਾਤ ਉਸ ਵਾਹਿਗੁਰੂ ਨੂੰ ਇਹ ਖਯਾਲ ਨਹੀਂ ਹੈ ਕਿ ਮੈਨੂੰ ਔਰੰਗਜ਼ੇਬ ਕੋਈ ਚੀਜ਼ ਦੇਵੇਗਾ-ਜੇ ਤੂੰ ਇਹ ਆਖੇਂ ਕਿ ਮੈਂ ਉਸਦੀ ਬੰਦਗੀ ਕਰਦਾ ਹਾਂ ਤੂੰ ਖਿਆਲ ਰੱਖ,ਓਹ ਧਨ੍ਯਵਾਦ ਤੋਂ ਰਹਿਤ ਹੈ ਭਾਵ ਉਸਦਾ ਕੋਈ ਭੀ ਪੁਰਸ਼ ਧਨ੍ਯਵਾਦ ਨਹੀਂ ਕਰ ਸਕਦਾ ਹੈ ਫੇਰ ਤੂੰ ਕਿਆ ਚੀਜ਼ ਹੈਂ ਅਤੇ ਅਕਾਲ ਪੁਰਖ ਕਿਸੇ ਦੀ ਖੁਸ਼ਾਮਦ ਨਹੀਂ ਚਾਹੁੰਦਾ ਹੈ।