ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

(੬੫) ਮਜ਼ਨ ਤੇਗ਼ ਬਰ ਖ਼ੂਨਿ ਕਸ ਬੇ ਦਰੇਗ਼।
ਤੁਰਾ ਨੀਜ਼ ਖੂੰ ਚਰਖ਼ ਰੇਜ਼ਦ ਬਤੇਗ਼॥

(٦٥)مزن تیغ بر خونِ کس بے دریغ - ترا نیز خون است به چرخ تیغ

ਮਜ਼ਨ = ਮ-ਜ਼ਨ = ਮਤ-ਮਾਰ
          ਨਾ-ਮਾਰ
ਤੇਗ਼ = ਤਲਵਾਰ
ਬਰ = ਉੱਤੇ, ਪਰ
ਖੂੰਨਿ = ਖੂੰਨ-ਜਾਨ ਮਾਰਨਾ,
      ਜਾਨ ਤੋਂ ਮਾਰਨਾ, ਲਹੂ
ਕਸ = ਕੋਈ ਆਦਮੀ, ਕਿਸੀ
           ਆਦਮੀ
ਬੇ ਦਰੇਗ਼ = ਬੇਫਿਕਰ, ਬੇ ਗ਼ਮ,
    ਬੇ ਡਰ, ਨਿਹਸੰਕ

ਤੁਰਾ = ਤੇਰਾ
ਨੀਜ਼ = ਭੀ
ਖੂੰ = ਖੂੰਨ, ਜਾਂਨ ਮਾਰਨਾ,
        ਲਹੂ ਗਿਰਨਾ
ਚਰਖ਼ = ਅਸਮਾਨ, ਵਾਹਿਗੁਰੂ
ਰੇਜ਼ਦ = ਗੇਰੇ
ਅਰਥ
ਬਤੇਗ = ਬ-ਤੇਗ, ਸਾਬ
          ਤਲਵਾਰ ਦੇ

ਅਰਥ

ਕਿਸੇ ਦੇ ਖੂੰਨ ਦੇ ਲਈ ਨਿਹਸੰਕ ਹੋਕੇ ਤਲਵਾਰ ਨਾ ਮਾਰ, ਤੇਰਾ ਭੀ ਖੂਨ ਆਸਮਾਨ ਤਲਵਾਰ ਨਾਲ ਗਿਰਾਵੇਗਾ।

ਭਾਵ

ਹੇ ਔਰੰਗਜ਼ੇਬ! ਤੂੰ ਇਹ ਸੋਚਕੇ ਕਿ ਮੈਂ ਬਾਦਸ਼ਾਹ ਹਾਂ ਮੈਨੂੰ ਕਿਸੇ ਦਾ ਕੀ ਡਰ ਹੈ ਤੇ ਮੈਨੂੰ ਕੌਣ ਮਾਰਨ ਵਾਲਾ ਹੈ, ਅਪਣੀ ਤਲਵਾਰ ਕਿਸੇ ਦੇ ਮਾਰਨ ਲਈ ਬੇਡਰ ਹੋਕੇ ਨਾ ਚਲਾ, ਯਾਦ ਰੱਖ ਕਿ ਆਸਮਾਨ ਅਰਥਾਤ ਵਾਹਿਗੁਰੂ ਤੇਰਾ ਭੀ ਖੂਨ ਤਲਵਾਰ ਨਾਲ ਕਰੇਗਾ ਇਸ ਲਈ ਤੈਨੂੰ ਚਾਹੀਦਾ ਹੈ ਕਿ ਤੂੰ ਜੁਲਮ ਨਾ ਕਰੇਂ ਨਹੀਂ ਤਾਂ ਇਕ ਦਿਨ ਆਵੇਗਾ ਕਿ ਤੁਹਾਨੂੰ ਆਪਣੇ ਕੀਤੇ ਪਰ ਪਛਤਾਉਣਾਂ ਪਵੇਗਾ ਤੇ ਫੇਰ ਉਸ ਸਮੇਂ ਮਾਫੀ ਨਹੀਂ ਹੋਵੇਗੀ।