(੬੮)
(੬੪)ਕਿ ਅਜਬ ਅਸਤ ਅਜਬ ਅਸਤ ਫਤਵਹਸ਼ੁਮਾ।
ਬਜੁਜ਼ ਰਾਸਤੀ ਸੁਖ਼ਨ ਗੁਫਤਨ ਜ਼ਿਯਾਂ॥
(٦٤) که عجب است عجب است فتوه شماں - بجز راستی سخن گفتن زیاں
ਕਿ ਅਜਬ ਅਸਤ ਅਜਬ ਅਸਤ=
|
ਬਜੁਜ਼ = ਬਿਨਾਂ
|
ਅਰਥ
ਜੋ ਅਸਚਰਜ ਹੈ! ਅਸਚਰਜ ਹੈ!! ਤੁਹਾਡੀ ਸ਼ਰਾ ਦਾ ਹੁਕਮ,ਸੱਚ ਤੋਂ ਬਿਨਾਂ ਬਾਤ ਕਰਨੀ ਹਾਨੀਕਾਰਕ ਹੈ।
ਭਾਵ
ਹੇ ਔਰੰਗਜ਼ੇਬ! ਮੈਨੂੰ ਤੁਹਾਡੀ ਸ਼ਰਾ ਦੇ ਫਤਵੇ (ਹੁਕਮ) ਪਰ ਹੈਰਾਨੀ ਆਉਂਦੀ ਹੈ ਕਿ ਤੁਸੀਂ ਕਿਸ ਪ੍ਰਕਾਰ ਮੁਸਲਮਾਨੀ ਸ਼ਰਾ ਵਿਖੇ ਫਸਕੇ ਅਨ੍ਯਧਰਮੀਆਂ ਪਰ ਜੁਲਮ ਕਰ ਰਹੇ ਹੋ ਤੇ ਉਨਾਂ ਪਰ (ਜਜ਼ੀਏ) ਟੈਕਸ ਲਗਾ ਦਿਤੇ ਹਨ ਕਈਆਂ ਨੂੰ ਕਤਲ ਤੇ ਜੀਉਂਦਿਆਂ ਨੂੰ ਕੰਧਾਂ ਵਿਖੇ ਚਿਣਾ ਦਿੰਦੇ ਹੋ, ਏਹ ਸਭ ਬੇਇਨ- ਸਾਫੀ ਤੇ ਜ਼ੁਲਮ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਸੱਚ ਤੋਂ ਬਿਨਾ ਜੋ ਹੋਰ ਬਾਤ ਕਰਨੀ ਅਰਥਾਤ ਸੱਚ ਨੂੰ ਛੱਡਕੇ ਜੋ ਫਤਵਾ ਦੇਣਾਂ ਹੈ ਇਹ ਹਾਨੀਕਾਰਕ ਹੈ ਇਸਦਾ ਬਦਲਾ ਤੈਨੂੰ ਭੋਗਣਾਂ ਪਵੇਗਾ, ਤੂੰ ਬਾਦਸ਼ਾਹ ਹੈਂ ਇਸ ਲਈ ਸ਼ਰਾ ਨੂੰ ਛੱਡਕੇ ਬਿਨਾਂ ਪਖਪਾਤ ਦੇ ਸੱਚੇ ਫੈਸਲੇ ਕਰ॥