ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

(੬੩) ਕਿ ਅਜਬ ਅਸਤ ਇਨਸਾਫ਼ੋ ਦੀਂ ਪਰਵਰੀ।
ਕਿ ਹੈਫ਼ ਅਸਤ ਸਦ ਹੈਫ਼ ਈਂ ਸਰਵਰੀ॥

(٦٣) که عجب است انصاف و دیں پروری - که حیف است صد حیف ایں سروری

ਕਿ = ਜੋ ਕਿ
ਅਜਬ = ਅਸਚਰਜ
ਅਸਤ = ਹੈ
ਇਨਸਾਫ = ਨਜਾਇ, ਅਦਲ,
          ਇਨਸਾਫ
ਦੀਂ ਪਰਵਰੀ=ਦੀਂ-ਪਰਵਰੀ =
       ਧਰਮ-ਪਾਲਨਾ
     (ਧਰਮ ਦੀ ਪਾਲਨਾਂ)
     ਧਰਮ ਦੀ ਰੱਖ੍ਯਾ

ਕਿ = ਜੋ
ਹੈਫ = ਅਫਸੋਸ, ਸ਼ੋਕ
ਅਸਤ =ਹੈ
ਸਦ = ਸੌ ੧੦੦
ਹੈਫ = ਅਫਸੋਸ, ਸ਼ੋਕ
ਈਂ - ਇਸ, ਇਹ
ਸਰਵਰੀ - ਸਰਦਾਰੀ

ਅਰਥ

ਅਸਚਰਜ ਹੈ, ਇਨਸਾਫ ਅਤੇ ਧਰਮ ਦੀ ਪਾਲਨਾਂ ਪਰ, ਸ਼ੋਕ ਹੈ। ਸੌ ਬਾਰੀ ਸ਼ੋਕ ਹੈ। ਤੇਰੀ ਇਸ ਸਰਦਾਰੀ ਪਰ।

ਭਾਵ

ਹੇ ਔਰੰਗਜ਼ੇਬ! ਜੋ ਤੂੰ ਦੀਨ ਦੀ ਪਾਲਨਾਂ ਅਰਥਾਤ ਮੁਸਲਮਾਨਾਂ ਦੇ ਧਰਮ ਨੂੰ ਬਚਾਉਣ ਦੀ ਆੜ ਵਿਖੇ ਇਨਸਾਫ ਤੇ ਨਿਆਉਂ ਕਰ ਰਿਹਾ ਹੈਂ ਇਨ੍ਹਾਂ ਨੂੰ ਦੇਖਕੇ ਮੈਨੂੰ ਹੈਰਾਨੀ ਆਉਂਦੀ ਹੈ ਕਿ ਦੀਨ ਨੂੰ ਵਧਾਉਣ ਲਈ ਕੋਈ ਭੀ ਅਯੋਗ ਕੰਮ ਕਰਨ ਤੋਂ ਨਹੀਂ ਰੁਕ ਸਕਦਾ ਜਿਸਨੂੰ ਦੇਖਕੇ ਮੇਰੇ ਮੂੰਹ ਤੋਂ ਇਹ ਸ਼ਬਦ ਸੁਤੇ ਹੀ ਨਿਕਲਦੇ ਹਨ ਕਿ ਤੇਰੀ ਇਸ ਸਰਦਾਰੀ ਪਰ ਧ੍ਰਿਕਾਰ ਹੈ ਸੌ ਵਾਰੀ ਧ੍ਰਿਕਾਰ ਹੈ॥