ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਭਾਵ

ਹੇ ਔਰੰਗਜ਼ੇਬ! ਬੇਸ਼ਕ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈਂ ਤੇ ਤਖਤ ਪਰ ਬੈਠਣ ਵਾਲਾ ਹੈਂ ਪਰ ਸਾਨੂੰ ਤੇਰੇ ਇਨਸਾਫਾਂ ਅਤੇ ਤੇਰੇ ਗੁਣਾਂ ਪਰ ਹੈਰਾਨੀ ਆਉਂਦੀ ਹੈ, ਇਸ ਬੈਂਤ ਦਾ ਇਸ਼ਾਰਾ ਇਹ ਹੈ ਕਿ ਤੈਨੇ ਤਖ਼ਤ ਪਰ ਬੈਠਦੇ ਹੀ ਪਹਿਲਾਂ ਇਹ ਕੀਤਾ ਕਿ ਆਪਣੇ ਬਾਪ ਨੂੰ ਕੈਦ ਕੀਤਾ ਜੋ ਕੈਦ ਵਿਖੇ ਹੀ ਮਰਿਆ ਤੇ ਫੇਰ ਆਪਣੇ ਵੱਡੇ ਭਾਈ ਦਾਰਾ ਨੂੰ ਕਤਲ ਕੀਤਾ ਤੇ ਮੁਰਾਦ ਦੀਆਂ ਅੱਖਾਂ ਕਢਵਾਈਆਂ ਤੇ ਹਿੰਦੂਆਂ ਪਰ ਜਜ਼ਈਆ ਲਾਇਆ ਤੇ ਉਨ੍ਹਾਂ ਨੂੰ ਜਬਰਨ ਮੁਸਲਮਾਨ ਬਣਾਉਣ ਦਾ ਹੁਕਮ ਦਿਤਾ, ਮਹਾਤਮਾਂ ਤੇ ਧਰਮਾਤਮਾਂ ਗੁਰੂ ਤੇਗ ਬਹਾਦਰ ਜੀ ਜੈਸੇ ਸ਼ਹੀਦ ਕੀਤੇ ਤੇ ਲੋਗਾਂ ਦੇ ਕਹੇ ਕਹਾਏ ਸਾਡੇ ਪਰ ਫੌਜ ਚੜਾਈ, ਕਿਆ ਇਹ ਬਾਦਸ਼ਾਹਾਂ ਦੇ ਗੁਣ ਹੁੰਦੇ ਹਨ?