ਪੰਨਾ:ਜ਼ਫ਼ਰਨਾਮਾ ਸਟੀਕ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੭

(੫੪)ਨਵਿਸ਼ਤਹ ਰਸੀਦੋ ਬਗੁਫਤਹ ਜ਼ਬਾਂ
ਬਿਬਾਯਦ ਕਿ ਈਰਾ ਬਰਾਹਤ ਰਸਾਂ॥

الزنترسد وگفتہ زباں۔ بیاید که ای را براحت ریال

ਨਵਿਸ਼ਤਹ = ਲਿਖਿਆ ਹੋਯਾ ਰਸੀਦੋ = ਰਸਦ-ਵ = ਪੌਹਚਿਆ-ਅਤੇ ਬਗੁਫਤਹ = ਕਹਿਆ ਹੋਇਆ ਜ਼ਬਾਂ = ਜ਼ਬਾਨ ਦਾ, ਮੂੰਹ ਦਾ ਬਿਬਾਯਦ = ਚਾਹੀਦਾ ਹੈ ਕਿ= ਜੋ ਕਿ ਈਰਾ = ਇਸਨੂੰ ਬਰਾਹਤ: ਬ-ਰਾਹਤ=ਨਾਲ-ਅਨੰਦ ਦੇ, ਖੁਸ਼ੀ ਨਾਲ ਰਸਾਂ = ਪਹੁੰਚਾ, ਅਰਥਾਤ ਪੂਰਾ ਕਰ

ਅਰਥ

(ਤੇਰਾ) ਲਿਖਿਆ ਹੋਇਆ (ਤੇ) ਜ਼ਬਾਨ ਦਾ ਕਹਿਆ ਹੋਇਆ ਪੌਹਚਿਆ ਤੈਨੂੰ ਚਾਹੀਦਾ ਹੈ ਕਿ ਇਸਨੂੰ ਖੁਸ਼ੀ ਪੂਰਾ ਕਰੇਂ ॥

ਭਾਵ

ਹੇ ਔਰੰਗਜ਼ੇਬ! ਤੇਰੇ ਵਕੀਲ ਨੇ ਜੋ ਕੁਝ ਤੈਨੇ ਉਸਨੂੰ ਲਿਖ ਕੇ ਦਿੱਤਾ ਸੀ ਯਾ ਜ਼ਬਾਨੀ ਸਮਝਇਆਂ ਸੀ ਓਹ ਸਾਡੇ ਪਾਸ ਪਹੁੰਚ ਗਿਆ ਸੀ, ਜਿਸ ਪ੍ਰਕਾਰ ਉਸ ਵਕਤ ਤੈਨੇ ਇਕਰਾਰ ਤੇ ਨਿਯਮ ਕੀਤੇ ਸਨ ਇਸੇ ਪ੍ਰਕਾਰ ਹੁਣ ਤੈਨੂੰ ਚਾਹੀਦਾ ਹੈ ਕਿ ਤੂੰ ਇਨਾਂ ਬਚਨਾਂ ਨੂੰ ਖੁਸ਼ੀ ਨਾਲ ਪੂਰਾ ਕਰੇਂ ਅਰਥਾਤ ਜਿਨਾਂ ਨੇ ਤੇਰੇ ਨਿਯਮਾਂ ਤੇ ਇਕਰਾਰਾਂ ਨੂੰ ਤੋੜਿਆ ਹੈ ਉਨ੍ਹਾਂ ਨੂੰ ਯਥਾ ਯੋਗ ਸਜ਼ਾ ਦੇਵੇਂ ॥