ਪੰਨਾ:ਜ਼ਫ਼ਰਨਾਮਾ ਸਟੀਕ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੦

(੪੭)ਹਰਾਂ ਕਸ ਕਿ ਈਮਾਂ ਪਰਸਤੀ ਕੁਨਦ।
ਨ ਪੈਮਾਂ ਖੁਦਸ਼ ਪੇਸ਼ੋ ਪਸਤੀ ਕੁਨਦ॥

) اب اس کا بال پسندن پای د پیکشد ਹਰਾਂ ਕਸ = ਜੋ ਕੋਈ ਆਦਮੀ ਨ = ਨਹੀਂ ਈਮਾਂ = ਧਰਮ ਪੈਮਾਂ ਬਚਨ, ਅਕਰਾਰ ਪਰਸਤੀਕੁਨਦ = ਪੂਜਣਾਂ ਕਰਦਾ ਹੈ, ਪਾਲਨਾਂ ਕਰਦਾ ਹੈ ਖੁਦਬ = ਅਪਣੇ ਪੇਸ਼ੋ ਪਸਤੀ = ਅੱਗੇ ਪਿੱਛੇ, ਟਾਲ ਵਾਲ ਕੁਨਦ = ਕਰਦਾ ਹੈ ,

ਅਰਥ

ਜੋ ਕੋਈ ਪੁਰਸ਼ ਧਰਮ ਦੀ ਪਾਲਨਾਂ ਕਰਦਾ ਹੈ, ਉਹ ਆਪਣੇ ਬਚਣ ਤੋਂ ਵਾਲ ਵਾਲ ਨਹੀਂ ਕਰਦਾ ਹੈ।

ਭਾਵ

ਹੇ ਔਰੰਗਜ਼ੇਬ! ਜੇਹਾ ਕਿ ਮੈਂ ਪਹਿਲਾਂ ਕਹਿ ਚੁੱਕਾ ਹਾਂ, ਜੇ ਤੂੰ ਧਰਮ ਦੀ ਪਾਲਨਾਂ ਕਰਨ ਵਾਲਾ ਹੁੰਦਾ ਤਾਂ ਕਿਆ ਤੂੰ ਆਪਣੇ ਹੀ ਬਚਨ ਨੂੰ ਤੋੜਦਾ, ਹੁਣ ਕਿਓਂ ਜੋ ਤੈਨੇ ਆਪਣੇ ਬਚਨ ਨੂੰ ਤੋੜ ਦਿੱਤਾ ਹੈ, ਇਸ ਤੋਂ ਸਾਫ ਸਿੱਧ ਹੈ ਕਿ ਤੂੰ ਧਰਮ ਦੀ ਪਾਲਨਾਂ ਕਰਨ ਵਾਲਾ ਨਹੀਂ ਹੈ। ਜੇ ਤੂੰ ਧਰਮ.ਪਰ ਪੱਕਾ ਹੈ ਤਾਂ ਆਪਣੇ ਉਨ੍ਹਾਂ ਸਰਦਾਰਾਂ ਨੂੰ ਸਜ਼ਾ ਦੇਹ ਜਿਨ੍ਹਾਂ ਨੇ ਕਿ ਤੇਰੀ ਕਸਮ ਨੂੰ ਤੋੜਿਆ ਹੈ। . ,' . .