ਪੰਨਾ:ਜ਼ਫ਼ਰਨਾਮਾ ਸਟੀਕ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੮)

(੪੫) ਨ ਦਾਨਮ ਕਿ ਈਂ ਮਰਦ ਪੈਮਾਂ ਸ਼ਿਕਨ।
ਕਿ ਦੌਲਤ ਪਰਸਤ ਅਸਤੋ ਈਮਾਂ ਫ਼ਿਗਨ॥

هم ندانم که این مرد پار کنکہ دولت پرست برای این ਨੇ = ਨਹੀਂ ਕਿ = ਜੋ ਦਾਨਮ = ਮੈਂ ਜਾਣਦਾ ਦੌਲਤ ਪਰਸਤ=ਦੌਲਤ--ਪ੍ਰਸਤ ਧਨ-ਪੂਜਕ = ਧਨ ਦੀ ਪੂਜਾ ਕਰਨ ਵਾਲੇ ਅਰਥਾਤ ਟਕੇ ਦੇ ਮੁਰੀਦ ਕਿ = ਕਿ, ਜੋ ਈਂ = ਏਹ ਮਰਦ = ਆਦਮੀ ਪੈਮਾਂ ਸ਼ਿਕਨ = ਪੈਮਾਨ-ਸ਼ਿਕਨ, ਬਚਨ-ਤੋੜਨ ਵਾਲਾ ਈਮਾਂ-ਫਿਗਨ = ਈਮਾਨ= ਫਿਗਨ ਧਰਮ ਦੇ ਗੇਰਨ ਵਾਲਾ ਅਰਥਾਤ ਧਰਮ ਦੇ ਛੱਡਣ ਵਾਲਾ

ਅਰਥ

ਮੈਂ ਨਹੀਂ ਜਾਣਦਾ ਕਿ ਇਹ ਆਦਮੀ ਬਚਨ ਦੇ ਵੋੜਨ ਵਾਲਾ ਟਕੇ ਦਾ ਮੁਰੀਦ ਅਤੇ ਧਰਮ ਦੇ ਸੁੱਟਨ ਵਾਲਾ ਹੈ।

ਭਾਵ

ਇਸ ਬੈਂਤ ਵਿਖੇ ਈਂ ਮਰਦ ਔਰੰਗਜ਼ੇਬ ਵੱਲ ਇਸ਼ਾਰਾ ਹੈ ਅਰਥਾਤ ਗੁਰੂ ਜੀ ਫੁਰਮਾਉਂਦੇ ਹਨ ਕਿ ਮੈਨੂੰ ਇਹ ਪਤਾ ਨਹੀਂ ਸੀ ਕਿ ਹੇ ਬਾਦਸ਼ਾਹ! ਤੂੰ ਬਚਨ ਦੇ ਤੋੜਨ ਵਾਲਾ ਤੇ ਧਰਮ ਤੋਂ ਲਾ ਪ੍ਰਵਾਹ ਅਤੇ ਟਕੇ ਦਾ ਮੁਰੀਦ ਹੈਂ! ਇਸੀ ਲਈ ਤੇਰੇ ਲਸ਼ਕਰ ਨੇ ਧਨ ਲੁੱਟਣ ਲਈ ਸਾਡੇ ਪਰ ਹੱਲ ਕੀਤਾ, ਜੇ ਤੂੰ ਆਪਣੇ ਨਿਯਮ (ਧਰਮ) ਪਰ ਪੱਕਾ ਹੈ ਤਾਂ ਇਨ੍ਹਾਂ ਧਰਮ ਤੋੜ ਵਾਲਿਆਂ ਨੂੰ ਡੰਡ ਦੇਹ।