ਪੰਨਾ:ਜ਼ਫ਼ਰਨਾਮਾ ਸਟੀਕ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੧) (੩੮) ਸਰੋ ਪਾਯ ਅੰਬੋਹ ਚੰਦਾਂ ਸ਼ੁਦਹ ਕਿ ਮੈਦਾਂ ਪੁਰ ਅਜ਼ ਗੋ ਚੌਗਾਂ ਸ਼ੁਦ (۳۸) سرمایہ کے انبوہ چندان شده که میدان پر از گوری چوگار باشده ਸਰੋ = ਸਰ-ਵ=ਸਿਰ ਅਤੇ ਪਾਯ = ਪੈਰ ਅੰਬੋਹ = ਢੇਰ ਚੰਦਾਂ = ਇਤਨਾ, ਇਤਨਾਂ ਬਹੁਤ, ਇਸ ਕਦਰ ਸ਼ੁਦਹ = ਹੋ ਗਿਆ ਕਿ = ਕਿ, ਜੋ ਮੈਦਾਂ = ਮੈਦਾਨ, ਜੰਗ ਭੂਮੀ = = | ਪੂਰ = ਭਰਨਾਂ ਅਜ਼ - ਸੇ, ਨਾਲ ਗੋਇ - ਫਿੰਡ, ਗੇਂਦ, ਬਿੰਨੂੰ ' ਚੌਗਾਂ - ਫਿੰਡ ਖੇਡਣ ਦਾ ਡੰਡਾ ਜੋ ਸਿਰੇ ਪਰ ਤੋਂ ਮੁੜਿਆ ਹੋਇਆ ਹੁੰਦਾ ਹੈ,ਸਟਿਕ ਪੋਲੋ ਖੇਡਣ ਦੀ ਖੁੰਡੀ, ਅਰਥ ਸਿਰ ਅਤੇ ਪੈਰਾਂ ਦਾ ਇਤਨਾਂ ਢੇਰ ਹੋਗਿਆ ਮਾਨੋ ਮੈਦਾਨ (ਜੰਗਭੂਮੀ) ਫਿੰਡਾਂ ਅਤੇ ਖੂੰਡੀਆਂ ਨਾਲ ਭਰ ਗਿਆ। ਭਾਵ ਹੇ ਔਰੰਗਜ਼ੇਬ ਉਸ ਚਮਕੌਰ ਦੀ ਰਣਭੂਮੀ ਵਿਖੇ ਆਦਮੀਆਂ ਦੇ ਸਿਰ ਅਤੇ ਟੰਗਾਂ ਕਟੀਆਂ ਜਾਣ ਕਰਕੇ ਇਤਨੇ ਢੇਰ ਲਗ ਗਏ ਜਾਣੋ ਕਿ ਮੈਦਾਨ ਫਿੰਡਾਂ ਤੇ ਖੂੰਡੀਆਂ ਨਾਲ ਭਰ ਗਿਆ। (ਨੋਟ ਇਸ ਬੈਂਤ ਵਿਖੇ ਸਿਰ ਨੂੰ ਫੰਡ ਨਾਲ ਤੇ ਟੰਗਾਂ ਨੂੰ ਖੂੰਡੀਆਂ ਨਾਲ ਉਪਮਾਂ ਦੇਕੇ ਇਕ ਖੇਡ ਦਾ ਅਲੰਕਾਰ ਬੰਨ੍ਹਿਆ ਹੈ।