ਪੰਨਾ:ਜ਼ਫ਼ਰਨਾਮਾ ਸਟੀਕ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੮) (੩੫) ਦਰੇਗ਼ਾ ਅਗਰ ਰੂਯ ਓ ਦੀਦਮੇ ਬਯਕ ਤੀਰ ਲਾਚਾਰ ਬਖ਼ਸ਼ੀਦਮੈ॥ اور نیا اگرے ولے او دید ہے۔ بیک تیرا چار بخشید ھے ਦਰੇਗਾ - ਅਫਸੋਸ,ਸ਼ੋਕ ਜੇ ਅਗਰ ਰੂਯ = ਮੂੰਹ+ਸੂਰਤ ਸ਼ਕਲ ਓ = ਉਸਦਾ ਦੀਦਮੇ = ਮੈਂ ਦੇਖਦਾ ਬਯਕ =ਬ-ਯਕ, ਸਾਥ, ਯਕ=ਇੱਕ ਲਾਚਾਰ=ਜ਼ਰੂਰ, ਬੇਸ਼ਕ, ਅਵਸ਼ ਜਿਸਦਾ ਕੋਈ ਚਾਰਾ ਨਾਂ ਅਰਥ ਹੋਸਕੇ । ਬਖਸ਼ੀਦਮੇ = ਮੈਂ ਬਖਸ਼ਦਾਂ ਅਰਥਾਤ ਦਿੰਦਾ, “ਯਾਨੇ ਮਾਰਦਾ। ਸ਼ੌਕ ! ਜੇ ਮੈਂ ਉਸਦੇ ਮੂੰਹ ਨੂੰ ਦੇਖਦਾ ਤਾਂ ਇਕ ਤੀਰ ਜ਼ਰੂਰ ਉਸਦੇ ਮਾਰਦਾ। ਭਾਵ ਹੇ ਔਰੰਗਜ਼ੇਬ ! ਓਹ ਤੇਰਾ ਸਰਦਾਰ ਬਹਾਦਰਾਂ ਦੀ ਭਾਂਤਿ ! ਬਾਹਰ ਰਣ ਭੂਮੀ ਵਿਖੇ ਨਾਂ ਆਇਆ, ਜੇ ਓਹ ਜ਼ਰਾ ਭੀ ਆਪਣਾ ਮੂੰਹ ਮੈਨੂੰ ਦਿਖਾਉਂਦਾ ਤਾਂ ਮੈਂ ਤੈਨੂੰ ਸਚ ਕਹਿੰਦਾ ਹਾਂ ਕਿ ਮੈਂ ਜ਼ਰੂਰ ਉਸਨੂੰ ਤੀਰ ਦਾ ਨਸ਼ਾਨਾ ਬਣਾਉਂਦਾ । ਇਸ ਬਾਤ ਦਾ ਮੇਰੇ ਦਿਲ ਵਿਖੇ ਬਹੁਤ ਅਫਸੋਸ ਹੈ ਕਿ ਓਹ ਕਿਉਂ ਯੁੱਧ ਲਈ ਬਾਹਰ ਨਾ ਆਇਆ ਫੇਰ ਉਸਨੂੰ ਮੇਰੀ ਬਹਾਦਰੀ ਦਾ ਪਤਾ ਲਗਦਾ