ਪੰਨਾ:ਜ਼ਫ਼ਰਨਾਮਾ ਸਟੀਕ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੭ ) ਅਰਥ ਕਿ ਓਹ ਫੌਜ ਦਾ ਡਰਪੋਕ ਸਰਦਾਰ ਕੰਧ ਦੀ ਓਟ ਤੋਂ ਬਹਾਦਰਾਂ ਦੀ ਤਰਾਂ ਮੈਦਾਨ ਵਿਖੇ ਨਾ ਆਇਆ। ਭਾਵ ਹੇ ਔਰੰਗਜ਼ੇਬ | ਤੇਰਾ ਡਰਪੋਕ ਸਰਦਾਰ ਜ਼ਫਰ ਬੇਗ ਖਾਂ ਜਿਸਨੂੰ ਤੈਨੇ ਬਖਸ਼ੀ ਬਣਾਕੇ ਭੇਜਿਆ ਸੀ, ਸੂਰਮਿਆਂ ਦੀ ਤਰਾਂ ਮੈਦਾਨ ਵਿਸ਼ੇ ਨਾਂ ਨਿਕਲਿਆ, ਕਿਆ ਤੇਰੀ ਚੋਣ ਇਸੀ ਪ੍ਰਕਾਰ ਦੀ ਹੈ ਕਿ ਤੂੰ ਅਜੇਹੇ ਡਰਪੋਕਾਂ ਨੂੰ ਆਪਣੀ ਸੈਨਾਂ ਦਾ ਸਰਦਾਰ ਬਣਾਉਂਦਾ ਹੈਂ ਜੋ ਯੁੱਧ ਭੂਮੀ ਵਿਖੇ ਕੰਧੇ ਪਿਛੇ ਲੁਕੇ,