ਪੰਨਾ:ਜ਼ਫ਼ਰਨਾਮਾ ਸਟੀਕ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੦ ) (੨੮) ਕਿ ਬੇਰੂੰ ਨ ਆਮਦ ਕਸੇ ਜ਼ਾਂ ਦੀਵਾਰ। ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖਾਰ॥ (۲۸) کہ بیرون نیامد کسے ڈال دیوار بخوردند تیز و گشتند خوار ਕਿ = ਜੋ ਕਿ ਬੇਰੂੰ - ਬਾਹਰ ਨ = ਨਹੀਂ ਆਮਦ = ਆਇਆ ਕਸੇ = ਕੋਈ ਆਦਮੀ |ਨ = ਨਹੀਂ ਖੁਰਦੰਦ = ਉਸਨੇ ਖਾਇਆ ਤੀਰੋ = ਤੀਰ-ਓ, ਤੀਰ-ਉਸਨੇ ਨਗਸ਼ਤੰਦ - ਨ-ਗਸ਼ਤ ਦ, ਨਾ, ਹੋਇਆ ਜਾਂ = ਉਸ ਖਾਰ = ਖਰਾਬ ਦੀਵਾਰ = ਕੰਧ, ਆੜ ਅਰਥ ਉਸ ਆੜ ਤੋਂ ਫੇਰ ਕੋਈ ਆਦਮੀ ਬਾਹਰ ਨਾਂ ਆਇਆ ਨਾਂ ਉਸਨੇ ਤੀਰ ਖਾਧਾ ਤੇ ਨਾਂ ਓਹ ਖਰਾਬ ਹੋਇਆ। ਭਾਵ ਹੇ ਔਰੰਗਜ਼ੇਬ | ਜਦ ਸਾਡਾ ਕੋਈ ਭੀ ਤੀਰ ਖਾਲੀ ਨਾਂ ਗਿਆ, ਤਾਂ ਤੇਰੀ ਸੈਨਾਂ ਦੇ ਦਿਲ ਪਰ ਸਾਡਾ ਅਜੇਹਾ ਭੈ ਛਾ ਗਿਆ ਕਿ ਉਸ ਆੜ ਤੋਂ ਕੋਈ ਭੀ ਆਦਮ ਬਾਹਰ ਨਾਂ ਨਿਕਲਿਆ। ਇਸੀ ਕਰਕੇ ਓਹ ਸਾਡੇ ਤੀਰਾਂ ਤੋਂ ਬਚੇ ਰਹੇ ਅਤੇ ਨਾਂ ਮਰੇ