ਪੰਨਾ:ਜ਼ਫ਼ਰਨਾਮਾ ਸਟੀਕ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 2 ) (੨੦) ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ। ਮਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ ॥ (۲۰) که پیمان شکن بید رنگ آمدند - میاں تیغ و تیر تفنگ آمدند ਪੈਮਾਂ = ਅਕਰਾਰ, ਐਹਦ, ਬਚਨ ਸ਼ਿਕਨ = ਤੋੜਨੇ ਵਾਲੇ, ਭੰਗ ਕਰਨ ਵਾਲੇ 'ਬੇਦਰੰਗ=ਝਟ ਪਟ ਬਿਨਾਂ ਦੇਰ ਤੋਂ ਆਮਦੰਦ = ਆਏਂ ਮਯਾਂ = ਵਿਖੇ, ਵਿੱਚ ਤੇਗ਼ੋ = ਤੇਗ-ਵ-ਤਲਵਾਰ, ਅਤੇ ਤੀਰੋ = ਤੀਰ-ਵ = ਤੀਰ, ਅਤੇ ਤੁਫੰਗ = ਬੰਦੂਕ ਆਮਦੰਦ - ਆਏ ਅਰਥ ਓਹ ਅਕਰਾਰ ਦੇ ਤੋੜਨ ਵਾਲੇ ਝਟ ਪਟ ਆਏ, ਤਲਵਾਰ, ਤੀਰ ਅਤੇ ਬੰਦੂਕਾਂ ਚਲਾਉਣ ਲਗੇ। ਭਾਵ ਹੇ ਔਰੰਗਜ਼ੇਬ ਤੇਰੀ ਫੌਜ ਦੇ ਲੋਗ ਜਿਨ੍ਹਾਂ ਨੇ ਕਿ ਸਾਡੇ ਨਾਲ ਕੁਰਾਨ ਦੀ ਸੌਂਹ ਖਾਕੇ ਏਹ ਨਿਯਮ ਕੀਤਾ ਸੀ ਕਿ ਤੁਸੀਂ ਅਨੰਦ ਪੁਰ ਨੂੰ ਛੱਡਕੇ ਕਿਸੀ ਅਸਥਾਨ ਵਿਖੇ ਚਲੇ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਆਪਣੇ ਬਚਨ ਨੂੰ ਭੰਗ ਕਰਕੇ ਝਟ ਪਟ ਸਾਡੇ ਪਰ ਚੜ੍ਹ ਆਏ ਅਤੇ ਸਾਡੇ ਨਾਲ ਜੁੱਧ ਕਰਨਾ ਅਰੰਭ ਕਰ ਦਿਤਾ।