ਪੰਨਾ:ਜ਼ਫ਼ਰਨਾਮਾ ਸਟੀਕ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਡ)

ਤੋਂ ਆਖਿਆ ਕਿ ਆਪ ਨੇ ਅਜੇ ਬਹੁਤ ਕੰਮ ਕਰਨੇ ਹਨ ਅਤੇ ਦੂਜੇ ਜੋ ਆਪ ਇਥੇ ਸ਼ਹੀਦ ਹੋ ਗਏ ਤਾਂ ਤੁਰਕ ਫੁੱਲੇ ਨਹੀਂ ਸਮਾਓਣਗੇ॥

ਗੁਰੂ ਜੀ ਨੇ ਉਨਾਂ ਦੀ ਪ੍ਰਾਰਥਨਾ ਮੰਨ 'ਖਾਲਸਾ ਬੀਰ ਭਾਈ ਸੰਤ ਸਿੰਘ ਨੂੰ ਆਪਣੀ ਸਾਰੀ ਪੋਸ਼ਾਕ ਪਹਿਨਾ, ਚਾਰ ਸਿੰਘਾਂ ਨਾਲ ਕਿਲੇ ਵਿਖੇ ਛਡਿਆ ਕਿ ਨਗਾਰਾ ਬਜਾਉਂਦੇ ਹੋਏ ਤੀਰ ਬੰਦੂਕਾਂ ਚਲਾਉਂਦੇ ਰਹਿਣ ਤੇ ਆਪ ਭਾਈ ਦਯਾ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਨੂੰ ਸਾਥ ਲੈ ਬਾਦਸ਼ਾਹੀ ਲਸ਼ਕਰ ਵਿਚੋਂ ਦੀ ਏਹ ਜੋਰ ਦੀ ਕਹਿੰਦੇ ਹੋਏ ਕਿ "ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਸਿੱਖਾਂ ਦਾ ਗੁਰੂ ਜਾ ਰਿਹਾ ਹੈ" ਪਧਾਰ ਗਏ॥

ਰਾਤ ਬਹੁਤ ਅੰਧੇਰੀ ਤੇ ਸਰਦ ਸੀ ਤੇ ਕਿਲੇ ਵਾਲੇ ਸਿੰਘ ਬਰਾਬਰ ਨਗਾਰਾ ਬਜਾਉਂਦੇ ਤੇ ਗੋਲੀਆਂ ਅਤੇ ਤੀਰ ਬਰਸਾਉਂਦੇ ਰਹੇ। ਇਸ ਸਮੇਂ ਦੁਸ਼ਮਨ ਇਕ ਘਬਰਾਹਟ ਵਿਚ ਪੈ ਗਿਆ ਜੋ ਪਿੱਛੇ ਦੌੜੇ ਓਹ ਅੰਧੇਰੇ ਦੇ ਕਾਰਨ ਆਪਸ ਵਿਖੇ ਕਟ ਮਰੇ, ਵਾਹਿਗੁਰੂ ਦੀ ਸਹਾਇਤਾ ਨਾਲ ਗੁਰੂ ਜੀ ਦੂਰ ਨਿਕਲ ਗਏ ਤੇ ਉਨਾਂ ਪਿਛੇ ਕੋਈ ਨਾ ਪਹੁੰਚ ਸਕਿਆ, ਗੁਰੁ ਜੀ ਸਾਰੀ ਰਾਤ ਪੈਦਲ ਚਲਦੇ ਰਹੇ, ਸਵੇਰ ਨੂੰ ਖੇੜੀ ਪਹੁੰਚੇ ਤੇ ਅਗਲਾ ਸਾਰਾ ਦਿਨ ਜੰਗਲ ਵਿਖੇ ਬਤੀਤ ਕੀਤਾ ਤੇ ਰਾਤ ਨੂੰ ਫੇਰ ਤੁਰ ਪਏ ਤੇ ਮਾਛੀਵਾੜੇ ਪਹੁੰਚਕੇ ਅਰਾਮ ਕਰਨ ਲਈ ਇਕ ਬਾਗ ਵਿਖੇ ਲੇਟ ਗਏ, ਸਵੇਰ ਨੂੰ ਜਦ ਉਸ ਬਾਗ ਦੇ ਮਾਲਿਕ ਗਨੀ ਖਾਂ ਤੇ ਨਬੀ ਖਾਂ ਜਿਨਾਂ ਤੋਂ ਕਿ ਗੁਰੂ ਜੀ ਘੋੜੇ ਖਰੀਦਿਆ ਕਰਦੇ ਸਨ, ਸੈਰ ਕਰਨ ਆਏ ਤਾਂ ਉਹ ਗੁਰੂ ਜੀ ਨੂੰ ਓਥੇ ਇਸ ਦਸ਼ਾ ਵਿਖੇ ਦੇਖਕੇ ਬੜੇ ਹੈਰਾਨ ਹੋਏ ਤੇ ਸਾਰਾ ਸਮਾਚਾਰ ਪੁਛਣ ਪਿਛੋਂ ਕਿਹਾ ਕਿ ਅਸੀਂ ਆਪਦੀ ਸੇਵਾ ਕਰਨ ਨੂੰ ਸਭ ਪ੍ਰਕਾਰ ਹਾਜ਼ਰ ਹਾਂ ਤੇ ਇਥੇ ਭਾਈ ਦਯਾ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਭੀ ਪੌਂਹਚ ਗਏ ਅਤੇ ਰਾਤ ਨੂੰ ਮਾਛੀਵਾੜੇ ਹੀ ਅਰਾਮ ਕੀਤਾ। ਅਗਲੇ ਭਲਕ ਗੁਰੂ ਜੀ ਨੇ ਇਹ ਹਿਕਮਤ ਕੀਤੀ ਕਿ ਹਾਜੀ ਪੀਰਾਂ ਦਾ ਭੇਸ ਧਾਰ ਕੇ ਆਪਣੇ ਸਾਥੀ ਸਿੰਘਾਂ ਨੂੰ ਭੀ ਮੁਸਲਮਾਨੀ ਭੇਸ ਧਾਰਣ ਕਰਾ