ਪੰਨਾ:ਜ਼ਫ਼ਰਨਾਮਾ ਸਟੀਕ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਟ)

ਬੋਲ ਉੱਠਿਆ ਸੱਪਾਂ ਦੇ ਬੱਚੇ ਸੱਪ ਹੁੰਦੇ ਹਨ। ਇਸ ਕਹਣੇ ਨੇ ਜ਼ਾਲਮ ਬਜੀਦ ਖਾਂ ਦੇ ਦਿਲ ਪਰ ਬਾਰੂਦ ਦਾ ਅਸਰ ਕੀਤਾ। ਇਸ ਪਿਛੋਂ ਅਨੇਕ ਪ੍ਰਕਾਰ ਦੇ ਸਬਜ਼ ਬਾਗ਼ ਉਨਾਂ ਬੱਚਿਆਂ ਨੂੰ ਦਿਖਾਏ ਤੇ ਕਈ ਪਰਕਾਰ ਦੇ ਕਸ਼ਟ ਦਿਤੇ ਤੇ ਉੱਤਰ ਪ੍ਰਸ਼ਨ ਕੀਤੇ ਜੋ ਇਤਿਹਾਸਾਂ ਵਿਖੇ ਦਰਜ ਹਨ ਇਥੇ ਲਿਖਨ ਦੀ ਲੋੜ ਨਹੀਂ। ਪਰ ਓਹ ਗੁਰੁਦੁਲਾਰੇ ਅਪਣੇ ਧਰਮ ਪਰ ਦ੍ਰਿੜ ਰਹੇ ਤੇ ਏਹ ਉੱਤ੍ਰ ਦਿਤਾ ਕਿ ਹੇ ਨਵਾਬ! ਸਾਡੇ ਦੋ ਯਾ ਚਾਰ ਦੇ ਮਾਰਨ ਨਾਲ ਸਾਡਾ ਭਾਈ ਖਾਲਸਾ ਨਹੀਂ ਮਰ ਸਕਦਾ ਹੈ ਇਕ ਦਿਨ ਆਵੇਗਾ ਕਿ ਸਾਡਾ ਬਦਲਾ ਸਾਡੇ ਭਾਈ ਤੈਥੋਂ ਲੈਣਗੇ ਤੂੰ ਸਾਨੂੰ ਮੌਤ ਤੋਂ ਨਾ ਡਰਾ ਜੋ ਕੁਝ ਤੇਰੇ ਜੀ ਵਿਖੇ ਹੈ ਕਰ ਗੁਜ਼ਰ।

ਅੰਤ ਨੂੰ ਜ਼ਾਲਿਮ ਦੁਸ਼ਟ ਬੇ ਰਹਿਮ ਸੂਬੇ ਨੇ ਓਹਨਾਂ ਬੱਚਿਆਂ ਨੂੰ ਕੰਧ ਵਿਖੇ ਚਿਨਣ ਦਾ ਹੁਕਮ ਦਿਤਾ ਤੇ ਦੋਨੋਂ ਬੇਦੋਸ਼ ਮਾਸੂਮ ਭਾਈ ਕੰਧਾਂ ਦੀਆਂ ਨੀਉਆਂ ਵਿਖੇ ਸਦਾ ਲਈ ਚਿਣੇ ਗਏ ਤੇ ਖਾਲਸਾ ਕੌਮ ਦੀ ਨੀਉਂ ਦਾ ਬੁਨਿਆਦੀ ਪਥਰ ਹੋ ਗਏ। ਜਦੋਂ ਇਨ੍ਹਾਂ ਦੀ ਦਾਦੀ ਜੀ ਨੇ ਏਹ ਸ਼ੋਕਮਈ ਸਮਾਚਾਰ ਸੁਣਿਆਂ ਤਾਂ ਉਨਾਂ ਨੇ ਭੀ ਆਪਣੇ ਪ੍ਰਾਣ ਤਿਆਗ ਦਿਤੇ।

ਹੁਣ ਦੂਜੇ ਪਾਸੇ ਦਾ ਹਾਲ ਸੁਣੋ ਕਿ ਗੁਰੂ ਸਾਹਿਬ ਦੋਨੋਂ ਵੱਡੇ ਸਾਹਿਬਜ਼ਾਦੇ ਤੇ ਭਾਈ ਦਯਾ ਸਿੰਘ ਆਦਿਕ ਕੋਈ ਸੌ ਸਵਾ ਸੌ ਸਿੰਘਾਂ ਦੇ ਨਾਲ ਵੈਰੀ ਦੀ ਸੈਨਾਂ ਨਾਲ ਲੜਦੇ ਹੋਏ ਨਦੀ ਤੋਂ ਪਾਰ ਹੋਏ। ਜਦ ਰੋਪੜ ਵਲ ਆਏ ਤਾਂ ਏਥੇ ਦੇ ਪਠਾਣਾਂ ਨੇ ਉਨਾਂ ਨੂੰ ਫੜਨਾ ਚਾਹਿਆ ਤੇ ਪਿਛੋਂ ਬਾਦਸ਼ਾਹੀ ਫੌਜ ਭੀ ਨਦੀ ਪਾਰ ਕਰ ਆ ਪੌਂਹਚੀ, ਭਾਈ ਉਦੇ ਸਿੰਘ ਨੇ ਕੁਝ ਸਿੰਘਾਂ ਨਾਲ ਰਸਤਾ ਰੋਕਿਆ ਤੇ ਇਕ ਪਹਰ ਤਕ ਘਮਸਾਣ ਦੀ ਲੜਾਈ ਕੀਤੀ ਤੇ ਅੰਤ ਨੂੰ ਉਦੇ ਸਿੰਘ ਸਿੰਘਾਂ ਸਮੇਤ ਸ਼ਹੀਦ ਹੋ ਗਿਆ। ਤੇ ਗੁਰੂ ਜੀ ੪੦ ਸਿੰਘਾਂ ਤੇ ਦੋਨੋਂ ਬੜੇ ਸਾਹਿਬ ਜਾਦਿਆਂ ਨਾਲ ਚਮਕੌਰ ਦੇ ਕੱਚੇ ਕਿਲੇ ਵਿਖੇ ਦਾਖਲ ਹੋ ਗਏ ਇਤਨੇ ਨੂੰ ਪਿਛੋਂ ਸ਼ਾਹੀ ਫੌਜ ਭੀ ਪਹੁੰਚ ਗਈ ਤੇ ਸਿੰਘਾਂ ਪਰ ਤੀਰ ਤੇ ਗੋਲੀਆਂ ਬਰਸਾਉਣੀਆਂ