ਪੰਨਾ:ਜ਼ਫ਼ਰਨਾਮਾ ਸਟੀਕ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੇ (429) ਦੁਸ਼ਟ ਹਾਕਮਾਂ ਨੂੰ ਓਹਨਾਂ ਦੇ ਮਨੋਰਥ ਸਰਹੰਦ ਦੇ ਗਾਰਤ ਅਰੁ ਬਰਬਾਦ ਕਰਨ ਦਾ ਸੀ ਤੇ ਤੇ ਦਸਮ ਗੁਰੂ ਜੀ ਨੇ ਭੀ ਉਸਨੂੰ ਖਾਸ ਇਸੀ ਕੰਮ ਲਈ ਪੰਜਾਬ ਵੱਲ ਭੇਜਿਆ ਸੀ ਕਿ ਉਥੋਂ ਕੀਤੇ ਦਾ ਫਲ ਦਿਤਾ ਜਾਵੇ ॥ ਇਸ ਲਈ ਬਾਬਾ ਬੰਦਾ ਜੀ ਆਪਣੇ ਦਲ ਸੰਜੁਗਤ ਸਰਹੰਦ ਵਲ ਵਧਰਹੇ ਸਨ। ਬਾਬੇ ਬੰਦਾ ਜੀ ਨੇ ਆਪਣੀ ਮਹਿਮ ਦਾ ਪ੍ਰਬੰਧ ਇਸ ਪਰਕਾਰ ਯੋਗਤਾ ਨਾਲ ਕੀਤਾ, ਕਿ ਜਿਨ੍ਹਾਂ ਪੁਰਸ਼ਾਂ ਤੋਂ ਜ਼ੁਲਮ ਦਾ ਬਦਲਾ ਲਿਆ ਜਾਣਾਂ ਸੀ ਉਨਾਂ ਵਿਚੋਂ ਕਿਸੀ ਦਾ ਪਿੰਡ ਯਾ ਅਸਥਾਨ ਜਿਨ੍ਹਾਂ ਨਾਲ ਕਿ ਉਨਾਂ ਦਾ ਜ਼ਰਾ ਭੀ ਸਬੰਧ ਸੀ ਬਚ ਨਾ ਜਾਵੇ॥ ਸਮਾਣੋਂ ਦੇ ਲੁਟਣ ਪਿਛੋਂ ‘ਕੁੰਜ ਪੁਰੇ ਨੂੰ ਗਾਰਤ ਕਰਣ ਲਈ ਚੜ੍ਹਾਈ ਕਰ ਦਿਤੀ ਕਿਉਂ ਜੋ ਇਹ ਬਾਜੀਦ ਖਾਂ ਸੂਬੇ ਸਰਹੰਦ ਦੇ ਰਹਿਣ ਦਾ ਅਸਲੀ ਥਾਉਂ ਤੇ ਉਸਦੀ ਜਨਮ ਭੂਮੀ ਸੀ, ਸੂਬੇ ਸਰਹੰਦ ਨੇ ਏਹ ਚੜਾਈ ਦੀ ਖਬਰ ਸੁਣਕੇ ਆਪਣੇ ਸ਼ਹਿਰ ਨੂੰ ਬਚਾਉਣ ਲਈ ਦੋ ਤੋਪਾਂ ਅਤੇ ਪੰਜ ਸੌ ਸਵਾਰ ਤਿਆਰ ਕੀਤੇ ਪਰ ਉਸਤੋਂ ਪੈਹਲਾਂਹੀ ਕਿ ਤੋਪਾਂ ਅਤੇ ਸ਼ਾਹੀ ਲਸ਼ਕਰ ਉੱਥੇ ਪੂਜੇ, ਕੂੰਜ ਪੂਰਾ ਬਾਬਾ ਬੰਦਾ ਜੀ ਨੇ ਗਾਰਤ ਕਰ ਦਿਤਾ ਫੇਰ ਰਸਤੇ ਵਿਖੇ ਖਾਲਸੇ ਦਾ ਉਸ ਫੌਜ ਨਾਲ ਟਾਕਰਾ ਹੋਇਆ ਜੋ ਕੂੰਜ ਪੂਰੇ ਨੂੰ ਬਚਾਉਣ ਲਈ ਆਈ ਸੀ, ਪਰ ਮੁਸਲਮਾਨੀ ਫੌਜ ਖਾਲਸੇ ਦਲ ਅਗੇ ਨਾ ਠਹਿਰਸੱਕੀ ਤੇ ਆਪਣੀ ਪਿੱਠ ਦਿਖਾ ਤੋਪਾਂ ਛਡ ਭਜ ਗਈ। ਇਸ ਪਿਛੋਂ ਹਿੰਦੂਆਂ ਨੇ ਬਾਬੇ ਬੰਦੇ ਪਾਸ ਫਰਿਆਦ ਕੀਤੀ ਕਿ ਆਸਮਾਨ ਖਾਂ ਹਾਕਮ ਸਢੌਰਾ ਸਾਨੂੰ ਆਪਣੇ ਮੁਰਦੇ ਜਲਾਉਂਣ ਨਹੀਂ ਦਿੰਦਾ ਤੇ ਸਾਡੇ ਸਾਮਣੇ ਗਊ ਹੱਤਿਆ ਕਰਦਾ ਹੈ ਅਤੇ ਪੀਰ ਬਧੂਸ਼ਾਹ ਨੂੰ ਇਸ ਅਪਰਾਧ ਦੇ ਕਾਰਣ ਕਿ ਉਸਨੇ ਇਕ ਸਮੇਂ ਦਸਮ ਗੁਰੂ ਜੀਦੀ ਸਹਾਇਤਾ ਕੀਤੀ ਸੀ,ਕਤਲ ਕਰਦਿਤਾ ਹੈ। ਇਸ ਫਰਿਆਦ ਦੇ ਸੁਣਦੇ ਹੀ ਬਾਬਾ ਬੰਦਾ ਜੀ ਝਟ ਘੋੜੇ ਪਰ ਸਵਾਰ ਹੋ ਗਏ ਤੇ ਖਾਲਸਾ ਦਲ ਸਹਿਤ ਸਾਢੌਰੇ ਪਰ ਚੜਾਈ ਕਰ ਦਿਤੀ ॥