ਪੰਨਾ:ਜ਼ਫ਼ਰਨਾਮਾ ਸਟੀਕ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਕ)

"ਜੋ ਪ੍ਰਭੁ ਜਗਤ ਕਹਾ ਸੋ ਕਹਿ ਹੋਂ,
ਮ੍ਰਿਤ ਲੋਗ ਤੇ ਮੋਨ ਨ ਰਹਿ ਹੋਂ"
                           (ਵਚਿਤ੍ਰ ਨਾਟਕ)

ਅਰਥਾਤ ਮੈਨੂੰ ਜੋ ਅਕਾਲ ਪੁਰਖ ਦੀ ਅ ਗ੍ਯਾ ਹੋਈ ਹੈ ਮੈਂ ਉਸਦਾ ਉਪਦੇਸ਼ ਦਿੰਦਾ ਹਾਂ, ਤੁਸਾਡੇ ਜੇਹੇ ਸੰਸਾਰੀ ਲੋਕਾਂ ਤੋਂ ਡਰਕੇ ਮੈਂ ਆਪਣੇ ਸਤ੍ਯ ਉਪਦੇਸ਼ ਨਹੀਂ ਛੱਡ ਸਕਦਾ, ਤੇ ਦੂਜੀ ਬਾਤ ਆਨੰਦ ਪੁਰ ਨੂੰ ਛੱਡਣ ਦੀ ਏਹ ਹੈ ਕਿ ਆਨੰਦ ਪੁਰ ਨੂੰ ਖਾਲੀ ਕਰਾਉਣ ਦਾ ਤੁਹਾਡਾ ਕੋਈ ਹੱਕ ਨਹੀਂ ਹੈ ਕਿਉਂ ਜੋ ਇਸ ਧਰਤੀ ਨੂੰ ਸਾਡੇ ਬਜੁਰਗਾਂ ਨੇ ਤੁਹਾਡੇ ਬਜੁਰਗਾਂ ਤੋਂ ਮੁੱਲ ਲੈਕੇ ਬਸਾਇਆ ਹੋਇਆ ਹੈ, ਹਾਂ ਜੇ ਤੁਸੀ ਲੜਾਈ ਕਰਨਾ ਚਾਹੁੰਦੇ ਹੋ ਤਾਂ ਖਾਲਸਾ ਸਦਾ ਧਰਮ ਦੋਖੀਆਂ ਦੀ ਖਬਰ ਲੈਣ ਲਈ ਤ੍ਯਾਰ ਹੈ। ਏਹ ਉੱਤਰ ਸੁਣ ਪਹਾੜੀ ਰਾਜੇ ਅਨੰਤ ਕ੍ਰੋਧਤ ਹੋਏ ਤੇ ਆਪਣੀਆਂ ੨ ਫੌਜਾਂ ਲੈਕੇ ਆਨੰਦ ਪੁਰ ਪਰ ਚੜ੍ਹ ਆਏ, ਤੇ ਕਈ ਦਿਨ ਦੇ ਘੋਰ ਸੰਗ੍ਰਾਮ ਪਿੱਛੋਂ ਜਦ ਉਨ੍ਹਾਂ ਦੇ ਕਈ ਬੜੇ ੨ ਸਰਦਾਰ ਤੇ ਰਾਜੇ ਮਰ ਗਏ ਤਾਂ ਹਾਰ ਖਾਕੇ ਭੱਜ ਗਏ॥

ਹੁਣ ਖਾਲਸੇ ਨੇ ਚਾਰ ਕਿਲੇ ਲੋਹਗੜ੍ਹ, ਆਨੰਦਗੜ੍ਹ, ਫਤਹਗੜ੍ਹ,ਕੇਸਗੜ੍ਹ ਭੀ ਬਣਾ ਲਏ ਤੇ ਉਧਰ ਪਹਾੜੀ ਰਾਜੇ ਇਸ ਹਾਰ ਤੋਂ ਸ਼ਰਮ ਖਾ ਕੇ ਸੂਬੇਦਾਰ ਸਰਹੰਦ ਨੂੰ ੨੦ ਹਜਾਰ ਰੁਪਿਆ ਤੇ ਰਾਜਾਭੀਮਚੰਦ ਆਪਣੀ ਵੰਸ ਵਿੱਚੋਂ ਇੱਕ ਰਾਜਪੂਤ ਲੜਕੀ ਦਾ ਸਾਕ ਦੇਣਾ ਕਰਕੇ ਆਪਣੀ ਸਹਾਇਤਾ ਲਈ ਗੁਰੂ ਜੀ ਦੇ ਵਿਰੁੱਧ ਚੜ੍ਹਾ ਲਿਆਏ ਤੇ ਸੰਮਤ ੧੭੫੮ ਬਿ: ਨੂੰ ਕੀਰਤ ਪੁਰ ਦੇ ਪਾਸ ਇੱਕ ਘੋਰ ਯੁੱਧ ਹੋਇਆ ਚਾਹੇ ਇਸ ਪਿਛੋਂ ਭੀ ਇਕ ਦੋ ਹੋਰ ਛੋਟੀਆਂ ਮੋਟੀਆਂ ਲੜਾਈਆਂ ਹੋਈਆਂ ਪਰ ਜਦੋਂ ਪਹਾੜੀ ਰਾਜੇ ਤੇ ਸੂਬਾ ਸਰਹੰਦ ਗੁਰੂ ਮਹਾਰਾਜ ਤੋਂ ਆਨੰਦ ਪੁਰ ਖਾਲੀ ਨਾ ਕਰਾ ਸਕੇ ਤਾਂ ਓਹਨਾਂ ਨੇ ਕੱਠੇ ਹੋਕੇ ਇਕ ਅਰਜ਼ੀ ਸ਼ਹਿਨਸ਼ਾਹ